ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 06 ਅਗਸਤ
ਬਰਨਾਲਾ ਜ਼ਿਲ੍ਹੇ ਦੇ ਪਿੰਡ ਝਲੂਰ ਵਿਖੇ ਦੋ ਸ਼ਰਾਬ ਪੁੱਤਰਾਂ ਵਲੋਂ ਆਪਣੇ ਹੀ ਅੰਮ੍ਰਿਤਧਾਰੀ ਪਿਓ ਦਾ ਕਤਲ ਕਰ ਦਿੱਤਾ। ਘਟਨਾ ਇੰਝ ਹੋਈ ਕਿ ਦੋ ਸ਼ਰਾਬੀ ਗੁਰਪ੍ਰੀਤ ਸਿੰਘ ਅਤੇ ਅਮਰ ਸਿੰਘ ਜੋ ਕਿ ਸਵੇਰ ਤੋਂ ਹੀ ਸ਼ਰਾਬ ਪੀ ਕੇ ਘਰ ਵਿੱਚ ਬੈਠ ਜਾਂਦੇ ਸਨ। ਜਿਨ੍ਹਾਂ ਤੋਂ ਅੰਮ੍ਰਿਤਧਾਰੀ ਰਾਮ ਲਾਲ ਬਹੁਤ ਔਖਾ ਅਤੇ ਦੁਖੀ ਰਹਿੰਦਾ ਸੀ। ਜਦ ਉਹ ਉਹਨਾਂ ਨੂੰ ਸ਼ਰਾਬ ਪੀਣ ਤੋਂ ਰੋਕਦਾ ਸੀ ਤਾਂ ਆਏ ਦਿਨ ਉਹ ਝਗੜਾ ਕਰਦੇ ਸੀ। ਬੀਤੇ ਦਿਨੀਂ ਜਦੋਂ ਉਸ ਵੱਲੋਂ ਮੁੜ ਤੋਂ ਰੋਕਿਆ ਗਿਆ, ਤਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸ਼ਰਾਬੀ ਪੁੱਤਰਾਂ ਨੇ ਅੰਮ੍ਰਿਤਧਾਰੀ ਰਾਮ ਲਾਲ ਦਾ ਕਹਾੜੀ ਅਤੇ ਹੋਰ ਹਥਿਆਰਾਂ ਨਾਲ ਨਸ਼ੇ ਚ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ। ਆਪਣੇ ਪਿਤਾ ਦੇ ਕਤਲ ਤੋਂ ਬਾਅਦ ਕਾਤਲਾਂ ਅਤੇ ਆਪਣੇ ਭਰਾਵਾਂ ਨੂੰ ਸਜ਼ਾ ਦਿਵਾਉਣ ਦੇ ਲਈ ਪਿਉ ਦੀ ਧੀ ਅੱਗੇ ਆਈ, ਜਿਸ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ। ਮ੍ਰਿਤਕ ਦੀ ਧੀ ਕੁਲਦੀਪ ਕੌਰ ਨੇ ਉਸ ਨੂੰ ਸਾਰੀ ਘਟਨਾ ਦੱਸ ਕਤਲ ਦੇ ਮੁੱਖ ਦੋਸ਼ੀ ਭਰਾਵਾਂ ਨੂੰ ਦੱਸਿਆ ਹੈ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।