ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 09 ਅਗਸਤ
ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦੀਆਂ ਦਿਲ ਦੇ ਦੌਰੇ ਪੈਣ ਕਾਰਨ ਹੁੰਦੀਆਂ ਮੌਤਾਂ ਗੰਭੀਰ ਚਿੰਤਾ ਵਿਸ਼ਾ ਹਨ। ਅੱਜ ਸਵੇਰੇ ਹਲਕਾ ਮਹਿਲ ਕਲਾਂ ਦੇ ਪਿੰਡ ਸਹੌਰ ਦੇ ਕਿਸਾਨ ਆਗੂ ਕੇਵਲ ਸਿੰਘ ਸਹੌਰ ਦੀ ਹੋਣਹਾਰ ਸਪੁੱਤਰੀ ਮਨਪ੍ਰੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ 'ਚ ਮੌਤ ਹੋ ਗਈ। ਮਨਪ੍ਰੀਤ ਕੌਰ ਅਗਸਤ 2022 'ਚ ਟਰਾਂਟੋ, ਕੈਨੇਡਾ ਦੇ ਅਲਫ਼ਾ ਕਾਲਜ 'ਚ ਪੜ੍ਹਾਈ ਕਰਨ ਗਈ ਸੀ। ਹੁਣ ਉਸ ਦਾ ਆਖ਼ਰੀ ਸਮੈਸਟਰ ਸੀ। ਅੱਜ ਸਵੇਰੇ 3 ਵਜੇ ਦੇ ਕਰੀਬ ਜਦੋਂ ਡਾਕਟਰਾਂ ਨੇ ਮਨਪ੍ਰੀਤ ਕੌਰ ਦੀ ਮੌਤ ਹੋਣ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਿਤਾ ਕੇਵਲ ਸਿੰਘ ਦੱਸਣ ਮੁਤਾਬਕ ਮਨਪ੍ਰੀਤ ਕੌਰ ਪੂਰੀ ਤਰ੍ਹਾ ਨਾਲ ਤੰਦਰੁਸਤ ਸੀ, ਇੱਥੇ ਕਦੇ ਉਸ ਦਾ ਸਿਰ ਵੀ ਨਹੀਂ ਸੀ ਦੁਖਿਆ। ਪਿਛਲੇ ਸਮੈਸਟਰ ਚੋਂ ਉਹ ਫਸਟ ਆਈ ਸੀ। ਅਸੀਂ ਹੋਣਹਾਰ ਵਿਦਿਆਰਥਣ ਮਨਪ੍ਰੀਤ ਕੌਰ ਸਹੌਰ ਦੀ ਬੇਵਕਤੀ ਮੌਤ 'ਤੇ ਗਹਿਰ ਦੁੱਖ ਪ੍ਰਗਟ ਕਰਦੇ ਹਾਂ।