ਬੀਬੀਐਨ ਨੈਟਵਰਕ ਪੰਜਾਬ ਹਿਮਾਚਲ ਬਿਊਰੋ,14 ਅਗਸਤ
ਕੁਦਰਤੀ ਆਫਤਾਂ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਅਤੇ ਕੁਦਰਤੀ ਆਫਤਾਂ ਅਤੇ ਮਾਨਸੂਨ ਮੁੜ ਤੋਂ ਵਾਪਿਸ ਪਰਤਦਾ ਨਜ਼ਰ ਆ ਰਿਹਾ ਹੈ। ਕੁਦਰਤੀ ਆਫਤਾਂ ਝੱਲ ਰਹੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ, ਬੱਦਲ ਫਟਣ ਅਤੇ ਹੜ੍ਹਾਂ ਕਾਰਨ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕੁਦਰਤੀ ਆਫ਼ਤ ਦੀ ਮਾਰ ਹੇਠ ਆਏ ਮੰਡੀ ਜ਼ਿਲ੍ਹੇ ਵਿੱਚ ਪਿਛਲੇ 3 ਦਿਨਾਂ ਤੋਂ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਸੋਲਨ ਜ਼ਿਲ੍ਹੇ ਵਿੱਚ ਸੱਤ ਮੌਤਾਂ ਹੋਈਆਂ ਹਨ ਅਤੇ ਸੂਬੇ 'ਚ ਤਬਾਹੀ ਦਾ ਦੌਰ ਜਾਰੀ ਹੈ। ਇਸ ਦੇ ਨਾਲ ਹੀ ਸ਼ਿਮਲਾ 'ਚ ਜ਼ਮੀਨ ਖਿਸਕਣ ਕਾਰਨ ਇਕ ਮੰਦਰ ਢਹਿ ਗਿਆ ਉਸ ਮੰਦਰ 'ਚ ਘੱਟੋ-ਘੱਟ 25-30 ਲੋਕਾਂ ਦੇ ਫਸੇ ਹੋਣ ਦੀ ਖਬਰ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੌਨਸੂਨ ਅਗਲੇ 24 ਘੰਟਿਆਂ ਤੱਕ ਸਰਗਰਮ ਰਹੇਗਾ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਗਾਤਾਰ ਭਾਰੀ ਮੀਂਹ ਪੈਣ ਕਾਰਨ ਨਦੀਆਂ, ਨਾਲਿਆਂ ਅਤੇ ਟੋਇਆਂ ਵਿੱਚ ਪਾਣੀ ਭਰਿਆ ਰਹੇਗਾ ਤੇ ਚੰਡੀਗੜ੍ਹ-ਸ਼ਿਮਲਾ ਚਾਰ ਮਾਰਗੀ ਚੱਕੀ ਮੋਡ ’ਤੇ ਵਾਹਨਾਂ ਲਈ ਜਾਮ ਲੱਗਾ ਹੋਇਆ ਹੈ।ਧਰਮਪੁਰ ਦੀ ਤਾਨਿਆਹਦ ਪੰਚਾਇਤ ਦੇ ਨਲਿਆਣਾ 'ਚ ਸੀਵਰੇਜ ਦਾ ਪਾਣੀ ਘਰ 'ਚ ਦਾਖਲ ਹੋਣ ਕਾਰਨ ਤਿੰਨ ਲੋਕਾਂ ਦੇ ਦੱਬੇ ਜਾਣ ਦੀ ਸੂਚਨਾ ਹੈ। ਇਸ ਦੇ ਨਾਲ ਹੀ ਨਾਹਨ ਦੇ ਕੰਡੇਵਾਲਾ 'ਚ ਐਤਵਾਰ ਦੇਰ ਸ਼ਾਮ ਬੱਦਲ ਫਟਣ ਕਾਰਨ 50 ਘਰ ਮਲਬੇ ਨਾਲ ਭਰ ਗਏ।ਰਾਜ ਸਰਕਾਰ ਨੇ ਸੂਬੇ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਕਰਨ ਦਾ ਐਲਾਨ ਕੀਤਾ ਹੈ ਕਿਉਂਕਿ ਪਿਛਲੇ 24 ਘੰਟਿਆਂ ਦੌਰਾਨ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਕਈ ਸੜਕਾਂ ਜਾਮ ਹੋ ਗਈਆਂ ਹਨ। ਆਈਐਮਡੀ ਅਨੁਸਾਰ, ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਬਿਹਾਰ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਸੰਭਾਵਨਾ ਹੈ।