ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ,17 ਅਗਸਤ
ਪਾਕਿਸਤਾਨ ਸਰਕਾਰ ਦੋ ਸਿੱਖਾਂ ਨੂੰ ਕੌਮੀ ਸਨਮਾਨ ਨਾਲ ਸਨਮਾਨਿਤ ਕਰਨ ਜਾ ਰਹੀ ਹੈ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਬੈਸਡਰ ਤੇ ਐੱਮਐੱਨਏ ਰਮੇਸ਼ ਸਿੰਘ ਅਰੋੜਾ ਨੂੰ ‘ਸਿਤਾਰਾ ਏ ਇਮਤਿਆਜ਼’ ਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾਕਟਰ ਮੀਮਪਾਲ ਸਿੰਘ ਨੂੰ ‘ਤਮਗਾ ਏ ਇਮਤਿਆਜ਼’ ਨਾਲ ਸਨਮਾਨਿਤ ਕਰਨ ਦਾ ਫੈਸਲਾ ਕਰ ਲਿਆ ਹੈ। ‘ਸਿਤਾਰਾ ਏ ਇਮਤਿਆਜ’ ਹਾਸਲ ਕਰਨ ਵਾਲੇ ਰਮੇਸ਼ ਸਿੰਘ ਅਰੋੜਾ ਪਾਕਿਸਤਾਨ ਦੇ ਪਹਿਲੇ ਸਿੱਖ ਹਨ। ‘ਤਮਗਾ ਏ ਇਮਤਿਆਜ’ ਹਾਸਲ ਕਰਨ ਵਾਲੇ ਡਾਕਟਰ ਮੀਮਪਾਲ ਸਿੰਘ ਦੂਜੇ ਸਿੱਖ ਹਨ। ਇਸ ਤੋਂ ਪਹਿਲਾਂ ਇਹ ਸਨਮਾਨ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਸ਼ਾਮ ਸਿੰਘ ਨੂੰ ਦਿੱਤਾ ਗਿਆ ਸੀ ਅਤੇ ਇਹ ਸਨਮਾਨ 23 ਮਾਰਚ 2024 ਨੂੰ ਇਕ ਸਰਕਾਰੀ ਸਮਾਗਮ ਦੌਰਾਨ ਦਿੱਤੇ ਜਾਣਗੇ।
ADVERTISEMENT
ADVERTISEMENT
ADVERTISEMENT