ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ,17 ਅਗਸਤ
ਪੰਜਾਬ ਦੇ ਵਿੱਚ ਅਪਰਾਧਕ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਅਸਲੇ ਦਾ ਨਿੱਜੀ ਤੌਰ ਤੇ ਅਪਰਾਧਕ ਮਾਮਲਿਆਂ ਨੂੰ ਲੈ ਕੇ ਇਸਤੇਮਾਲ ਹੋ ਰਿਹਾ ਹੈ। ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੀ ਕੋਈ ਵੀ ਕਾਰਗੁਜ਼ਾਰੀ ਸਾਹਮਣੇ ਨਹੀਂ ਆ ਰਹੀ ਹੈ। ਜਿੱਥੇ ਹੁਣ ਦਿਨ ਦਿਹਾੜੇ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੁਰਾਣੀ ਰੰਜਿਸ਼ ਦੇ ਚਲਦਿਆਂ ਪ੍ਰਾਪਰਟੀ ਕਾਰੋਬਾਰੀ ਕਿਡਨੈਪ ਕਰਨ ਦੇ ਮਨਸੂਬੇ ਨਾਲ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਦੇਰ ਰਾਤ ਸਕਾਰਪਿਓ ਕਾਰ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਦੁਗਰੀ ਫੇਸ 1 ਵਿੱਚ ਇਕ ਘਰ ਦੇ ਬਾਹਰ ਖੜੇ ਪ੍ਰਾਪਰਟੀ ਕਾਰੋਬਾਰੀ ਸ਼ੈਂਕੀ ਤੇ ਹਮਲਾ ਕੀਤਾ ਅਤੇ ਫਾਇਰਿੰਗ ਕਰ ਦਿੱਤੀ। ਜਾਨ ਬਚਾਉਣ ਲਈ ਪ੍ਰਾਪਰਟੀ ਕਾਰੋਬਾਰੀ ਘਰ ਦੇ ਅੰਦਰ ਚਲਾ ਗਿਆ। ਕਾਰੋਬਾਰੀ ਦੇ ਪਿੱਛੇ ਨੱਸੇ ਹਮਲਾਵਰਾਂ ਨੇ ਉਸਦੀ ਬੁਰੀ ਤਰ੍ਹਾਂ ਕੁੱਟ ਮਾਰ ਕਰ ਦਿੱਤੀ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਮੁਲਜਮ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਾਰੋਬਾਰੀ ਸੈਕੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਉਸ ਦੇ ਇਕ ਦੋਸਤ ਨਾਲ ਪੁਰਾਣੀ ਰੰਜਿਸ਼ ਹੈ , ਉਹ ਦੁੱਗਰੀ ਇਲਾਕੇ ਵਿੱਚ ਉਸ ਨੂੰ ਹੀ ਲੱਭਣ ਲਈ ਆਏ ਸਨ। ਸੂਚਨਾ ਤੋਂ ਬਾਅਦ ਥਾਣਾ ਦੁਗਰੀ ਦੇ ਇੰਚਾਰਜ ਮਧੂਬਾਲਾ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਗੋਲੀਆਂ ਚੱਲਣ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।