ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ,30 ਅਕਤੂਬਰ
ਸ਼ਹੀਦ ਊਧਮ ਸਿੰਘ ਚੌਕ ’ਚ ਅਣਪਛਾਤੇ ਵਿਅਕੀਆਂ ਵਲੋਂ ਕੀਤੀ ਫਾਇਰਿੰਗ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਐਤਵਾਰ ਦੀ ਸ਼ਾਮ ਕਰੀਬ 6:30 ਵਜੇ ਦੋ ਨੌਜਵਾਨ ਅੰਮ੍ਰਿਤਪਾਲ ਸਿੰਘ ਉਰਫ ਸਾਜਨ ਪੁੱਤਰ ਸਮਸ਼ੇਰ ਸਿੰਘ ਸ਼ੇਰਾ ਸਾਬਕਾ ਕੌਂਸਲਰ ਤੇ ਪਿਆਰਾ ਸਿੰਘ ’ਤੇ ਘਰ ਤੋਂ ਬਾਹਰ ਨੇੜੇ ਗੰਦਾ ਨਾਲ ਪਟਵਾਰਖਾਨੇ ਰੋਡ ਲਾਗੇ ਦੋ ਨੌਜਵਾਨਾਂ ਤੇ ਸ਼ਰੇਆਮ ਗੋਲ਼ੀਆਂ ਚਲਾ ਕੇ ਜ਼ਖ਼ਮੀ ਕੀਤਾ ਗਿਆ। ਬਾਅਦ ਵਿਚ ਹਸਪਤਾਲ ਵਿਖੇ ਇਲਾਜ ਦੌਰਾਨ ਪਹਿਲਾਂ ਅੰਮ੍ਰਿਤਪਾਲ ਸਿੰਘ ਉਰਫ ਸਾਜਨ ਦੀ ਮੌਤ ਹੋ ਗਈ ਅਤੇ ਬਾਅਦ ਵਿਚ ਦੂਜੇ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਜੰਡਿਆਲਾ ਗੁਰੂ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਸ਼ਰੇਆਮ ਗੋਲੀਆਂ ਚਲਾ ਕੇ ਰੱਫੂਚੱਕਰ ਹੋ ਜਾਂਦੇ ਹਨ। ਪੁਲਿਸ ਬਾਅਦ ਵਿਚ ਆ ਕੇ ਕਾਗ਼ਜ਼ ਕਾਲੇ ਕਰਦਿਆਂ ਉਨ੍ਹਾਂ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਲਿਆ ਤੇ ਜਲਦੀ ਉਨ੍ਹਾਂ ਨੂੰ ਫੜ ਲਏ ਜਾਣ ਦਾ ਭਰੋਸਾ ਦਿੰਦੀ ਹੈ। ਇਨ੍ਹਾਂ ਘਟਨਾਵਾਂ ਦਾ ਜੰਡਿਆਲਾ ਗੁਰੂ ਅਤੇ ਆਸਪਾਸ ਪਿੰਡਾਂ ਵਿਚ ਦਹਿਸ਼ਤ ਦਾ ਮੌਹਾਲ ਬਣ ਗਿਆ ਹੈ। ਘਟਨਾ ਸਥਾਨ ’ਤੇ ਐੱਸਐੱਸਪੀ ਸੁਰਿੰਦਰ ਸਿੰਘ ਨੇ ਗੋਲ਼ੀਆਂ ਚਲਾਉਣ ਵਾਲੇ ਮੁਲਜਮਾਂ ਦੀ ਪਛਾਣ ਕਰ ਲਈ ਹੈ, ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਪੂਰੇ ਮਾਮਲੇ ਦਾ ਖ਼ੁਲਾਸਾ ਕੀਤਾ ਜਾਵੇਗਾ।