ਬੀਬੀਐਨ ਨੈਟਵਰਕ ਪੰਜਾਬ ਤਰਨਤਾਰਨ ਬਿਊਰੋ,30 ਅਕਤੂਬਰ
ਅਮਨਦੀਪ ਸਿੰਘ ਅਤੇ ਪਤਨੀ ਕਿਰਨਬੀਰ ਕੌਰ ਵਾਸੀ ਪਿੰਡ ਜੰਡ ਥਾਣਾ ਸਦਰ ਪੱਟੀ ਤੋ ਆਪਣੀ ਰਿਸ਼ਤੇਦਾਰੀ 'ਚ ਪਿੰਡ ਰਾਹੁਲ-ਚਾਹਲ ਜਾ ਰਹੇ ਸੀ। ਪਿੰਡ ਮੋਹਨਪੁਰ ਨੇੜੇ ਇੰਨਾ ਦੀ ਕਾਰ ਨੰਬਰ ਪੀਬੀ-14 ਸੀ-0492 ਪਰਾਲੀ ਦੀਆਂ ਗੰਢਾਂ ਨਾਲ ਲੱਦੀ ਹੋਈ ਟਰੈਕਟਰ ਟਰਾਲੀ ਨਾਲ ਟਕਰਾ ਗਈ ਅਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਹਾਂ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਚ ਸਵਾਰ ਇੰਨਾ ਦੇ ਦੋਵੇਂ ਬੱਚੇ ਗੰਭੀਰ ਜ਼ਖ਼ਮੀ ਹੋ ਗਏ ਤੇ ਜਿਨ੍ਹਾਂ ਨੂੰ ਤਰਨਤਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੌਕੇ 'ਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਨੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਭੇਜ ਦਿੱਤਾ ਜਦਕਿ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਕਾਰਵਾਈ ਕਰ ਰਹੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲਾਸ਼ਾਂ ਬਹੁਤ ਮੁਸ਼ਕਲ ਨਾਲ ਕੱਢੀਆਂ ਗਈਆਂ।