ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 30 ਅਕਤੂਬਰ
ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੁਸਤੈਦੀ ਵਰਤਦੀਆਂ ਕੁਝ ਘੰਟੇ ਪਹਿਲਾਂ ਹੋਈ ਲੁੱਟ ਖੋਹ ਦੀ ਵਾਰਦਾਤ ਨੂੰ ਟਰੇਸ ਕਰਦਿਆਂ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੁੱਟ ਖੋਹ ਕਰਨ ਵਾਲੇ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਨਗਦੀ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਹੈ। ਅਤੇ ਮਾਨਯੋਗ ਅਦਾਲਤ ਵਿੱਚ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁੱਛਗਿੱਛ ਵਿੱਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਸੰਦੀਪ ਕੁਮਾਰ ਮਲਿਕ, ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਮਿਤੀ 23/10/2023 ਨੂੰ ਵਿਕਰਮ ਗਰਗ (ਵਪਾਰੀ) ਪੁੱਤਰ ਸਤਪਾਲ ਗਰਗ ਵਾਸੀ ਮਾਨ ਕਲੋਨੀ, ਸੰਗਰੂਰ ਰੋਜ਼ਾਨਾਂ ਦੀ ਤਰ੍ਹਾਂ ਆਪਣੀ ਬੁਲਟ ਮੋਟਰਸਾਈਕਲ ਦੀ ਏਜੰਸੀ ਬਠਿੰਡਾ ਤੋਂ ਆਪਣੀ ਕਾਰ ਪਰ ਸਵਾਰ ਹੋ ਕੇ ਸਮੇਤ ਆਪਣੇ ਡਰਾਇਵਰ ਬਲਜੀਤ ਸਿੰਘ ਦੇ ਨੈਸ਼ਨਲ ਹਾਈਵੇ ਰਾਹੀਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਵਕਤ ਕਰੀਬ 7 ਵਜੇ ਸ਼ਾਮ ਨੂੰ ਪੁਲ ਨਹਿਰ, ਪਿੰਡ ਹਰੀਗੜ੍ਹ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਿਕਰਮ ਗਰਗ ਨੂੰ ਅਗਵਾ ਕਰਕੇ ਉਸ ਪਾਸੋਂ ਉਸਦੀ ਗੱਡੀ ਖੋਹ ਕਰਕੇ ਅਤੇ 7 ਲੱਖ ਰੁਪਏ ਦੀ ਵਿਰਤੀ ਵਸੂਲਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਪਰ ਨਾ-ਮਾਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 175 ਮਿਤੀ 24/10/2023 ਅੱਧ 341, 379-ਬੀ, 323, 506, 427, 120 ਬੀ ਹਿੰ.ਦੰ. ਥਾਣਾ ਧਨੌਲਾ ਦਰਜ ਰਜਿਸਟਰ ਕੀਤਾ ਗਿਆ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਰਮਨੀਸ਼ ਕੁਮਾਰ ਚੌਧਰੀ ਅਤੇ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ ਬਰਨਾਲਾ ਦੀ ਸੁਪਰਵੀਜ਼ਨ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ, ਜਿੰਨ੍ਹਾਂ ਦੀ ਅਗਵਾਈ ਸ੍ਰੀ ਸਤਵੀਰ ਸਿੰਘ 45, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਬਰਨਾਲਾ, ਸ੍ਰੀ ਗੁਰਬਚਨ ਸਿੰਘ, PS ਉਪ ਕਪਤਾਨ ਪੁਲਿਸ, PBL (NDP5) ਬਰਨਾਲਾ ਅਤੇ ਥਾਣੇਦਾਰ ਲਖਵਿੰਦਰ ਸਿੰਘ, ਮੁੱਖ ਅਫਸਰ ਥਾਣਾ ਧਨੌਲਾ ਕਰ ਰਹੇ ਸਨ। ਤਫਤੀਸ਼ ਦੌਰਾਨੇ ਸਾਹਮਣੇ ਆਏ ਤੱਥਾਂ ਤੋਂ ਪਾਇਆ ਗਿਆ ਕਿ ਮੁੱਦਈ ਮੁਕੱਦਮਾ ਵਿਕਰਮ ਗਰਗ ਦੇ ਡਰਾਇਵਰ ਬਲਜੀਤ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ, ਜਿਸ ਦੇ ਆਧਾਰ ਤੇ ਮੁਕੱਦਮਾ ਹਜ਼ਾ ਵਿਚ ਨਿਮਨਲਿਖਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ:-
ਮਨਵੀਰ ਸਿੰਘ ਉਰਫ ਮਿੰਟੂ ਉਰਫ ਸਿਰਚ ਪੁੱਤਰ ਦਰਸ਼ਨ ਸਿੰਘ ਵਾਸੀ ਉਭਾਵਾਲ ਰੋਡ, ਬਡਰੁਖ਼ੀ, ਜ਼ਿਲ੍ਹਾ ਸੰਗਰੂਰ। ਜਗਸੀਰ ਸਿੰਘ ਉਰਫ ਅੰਮ੍ਰਿਤੀ ਪੁੱਤਰ ਸੁਖਪਾਲ ਸਿੰਘ ਉਰਫ ਬੱਠਲੀ ਵਾਸੀ, ਉਭਾਵਾਲ, ਜ਼ਿਲ੍ਹਾ ਸੰਗਰੂਰ। ਇੰਦਰਜੀਤ ਸਿੰਘ ਉਰਫ ਇੰਦਰ ਪੁੱਤਰ ਲੋਟ, ਗੁਰਮੇਲ ਸਿੰਘ ਵਾਸੀ ਸ਼ੇਰਪੁਰ ਸੋਢੀਆਂ, ਜ਼ਿਲ੍ਹਾ ਸੰਗਰੂਰ। ਪ੍ਰਿੰਸਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਸਾਹਮਣੇ ਦਾਣਾ ਮੰਡੀ ਸ਼ੇਰਪੁਰ, ਜਿਲ੍ਹਾ ਸੰਗਰੂਰ ਬਲਜੀਤ ਸਿੰਘ ਪੁੱਤਰ ਪ੍ਰਿਥੀ ਰਾਮ ਵਾਸੀ ਬਡਰੁੱਖਾਂ, ਥਾਣਾ ਲੌਂਗੋਵਾਲ, ਜ਼ਿਲ੍ਹਾ ਸੰਗਰੂਰ (ਦੋਸ਼ੀ ਦੀ ਗ੍ਰਿਫ਼ਤਾਰੀ ਬਾਕੀ ਹੈ। ਖੋਹ ਕੀਤੀ ਗਈ ਕਾਰ ਨੰਬਰੀ PB-03AY-0834 ਮਾਰਕਾ ਇਨੋਵਾ 14 ਲੱਖ ਰੁਪਏ ਨਗਦੀ, ਵਾਰਦਾਤ ਸਮੇਂ ਵਰਤੀ ਰਿਟਜ ਕਾਰ ਨੰਬਰੀ PB-13BM-3330
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਖ਼ਿਲਾਫ਼ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ:- ਦੋਸੀ ਦਾ ਨਾਮ:- ਮਨਵੀਰ ਸਿੰਘ ਉਰਫ ਮਿੰਟੂ ਉਰਫ ਸਿਰਚ 1. ਇੰਦਰਜੀਤ ਸਿੰਘ ਉਰਫ ਇੰਦਰ ਮੁਕੱਦਮਾ ਨੰਬਰ 84 ਮਿਤੀ 06/08/2023 ਅਪ 15 ND& PS , ਖਾਣਾ ਲੌਂਗੋਵਾਲ, ਜਿਲ੍ਹਾ ਸੰਗਰੂਰ। ACT’ 1. ਮੁਕੰਦਮਾ ਨੰਬਰ 253 ਮਿਤੀ 17/11/2020 ਅਧ 392 IPC & 25 ARMS ACT ਥਾਣਾ ਸਦਰ ਨਾਭਾ, ਜਿਲ੍ਹਾ ਪਟਿਆਲਾ। ਮੁਕੱਦਮਾ ਨੰਬਰ 102 ਮਿਤੀ 18/07/2023 ਅੱਧ 307, 341, 506, 323, 34 1P ਥਾਣਾ ਸਦਰ ਧੂਰੀ, ਜਿਲ੍ਹਾ ਸੰਗਰੂਰ
ਇਸੇ ਤਰ੍ਹਾਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਾਰਕੀਟ ਵਿੱਚ ਮਿਲਾਵਟੀ ਸਮਾਨ ਤਿਆਰ ਕਰਕੇ ਵੇਚਣ ਵਾਲੇ ਵਿਅਕਤੀਆਂ ਪਰ ਖਾਸ ਨਿਗਰਾਨੀ ਰੱਖੀ ਜਾ ਰਹੀ ਸੀ। ਸ੍ਰੀ ਰਮਨੀਸ਼ ਕੁਮਾਰ ਚੌਧਰੀ, PPS ਕਪਤਾਨ ਪੁਲਿਸ (ਡੀ) ਬਰਨਾਲਾ, ਸ੍ਰੀ ਗਮਦੂਰ ਸਿੰਘ PPS ਉਪ ਕਪਤਾਨ ਪੁਲਿਸ (ਇੰਨ.) ਬਰਨਾਲਾ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ ਨੂੰ ਸੋਰਸ ਖਾਸ ਨੇ ਇਤਲਾਹ ਦਿੱਤੀ ਕਿ ਸੁਰੇਸ ਕੁਮਾਰ ਪੁੱਤਰ ਸ਼ਾਮ ਲਾਲ, ਹਿਮਾਂਸ਼ੂ ਗਰਗ ਪੁੱਤਰ ਸੁਰੇਸ ਕੁਮਾਰ ਵਾਸੀਆਨ ਤਪਾ ਹਾਲ ਗਲੀ ਨੰਬਰ 07 ਲੱਖੀ ਕਲੋਨੀ ਬਰਨਾਲਾ ਨੇ ਤਪਾ-
ਪੱਖੋ ਕੈਂਚੀਆਂ ਰੋਡ, ਢਿੱਲਵਾਂ ਵਿਖੇ ਇੱਕ ਗੋਦਾਮ ਕਿਰਾਏ ਪਰ ਲੈ ਕੇ ਉਸ ਵਿੱਚ ਮਿਲਾਵਟੀ ਦੇਸੀ ਘਿਉ ਅਤੇ ਸਰ੍ਹੋਂ ਦਾ ਤੇਲ ਆਦਿ ਤਿਆਰ ਕਰਕੇ ਉਸ ਪਰ ਵੱਖ-ਵੱਖ ਕੰਪਨੀਆਂ ਦੇ ਤਿਆਰ ਕੀਤੇ ਜਾਅਲੀ ਅਤੇ ਫਰਜ਼ੀ ਰੈਪਰ ਲਗਾ ਕਰ ਜਾਅਲੀ ਬਿਲਾਂ ਤੇ ਮਾਰਕੀਟ ਵਿੱਚ ਸਪਲਾਈ ਕਰਦੇ ਹਨ। ਇਹਨਾਂ ਵੱਲੋਂ ਤਿਆਰ ਕੀਤਾ ਮਿਲਾਵਟੀ ਦੇਸੀ ਘਿਉ ਅਤੇ ਸਰੋਂ ਦਾ ਤੇਲ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਹੈ ਜੋ ਅਜਿਹਾ ਕਰਕੇ ਭੋਲੇ ਭਾਲੇ ਲੋਕਾਂ ਨਾਲ ਅਤੇ ਸਬੰਧਿਤ ਕੰਪਨੀਆਂ ਨਾਲ ਧੋਖਾ ਕਰਕੇ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਗਾਉਂਦੇ ਹਨ। ਇਸ ਇਤਲਾਹ ਦੇ ਆਧਾਰ ਪਰ ਮੁਕੱਦਮਾ ਨੰਬਰ 143 ਮਿਤੀ 28/10/2023 ਅੱਧ 272, 273, 420, 465, 468, 471, 120 ਬੀ ਹਿੰ:ਦੰ: ਥਾਣਾ ਤਪਾ ਦਰਜ ਕਰਵਾਕੇ ਫੂਡ ਸੇਫਟੀ ਅਫਸਰ ਮੈਡਮ ਸੀਮਾ ਰਾਣੀ ਅਤੇ ਉਸਦੇ ਸਟਾਫ਼ ਨੂੰ ਨਾਲ ਲੈ ਕੇ ਗੋਦਾਮ ਪਰ ਰੇਡ ਕਰਕੇ ਨਿਮਨਲਿਖਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸ਼ਰੇਸ ਕੁਮਾਰ ਪੁੱਤਰ ਸ਼ਾਮ ਲਾਲ, ਹਿਮਾਂਸ਼ੂ ਗਰਗ ਪੁੱਤਰ ਸ਼੍ਰੇਸ ਕੁਮਾਰ ਵਾਸੀਆਨ ਤਪਾ ਹਾਲ ਗਲੀ ਨੰਬਰ 07 ਲੱਖੀ ਕਲੋਨੀ ਬਰਨਾਲਾ।
ਬ੍ਰਾਮਦਗੀ:-
MURLIDHAR ਮਾਰਕਾ ਸਰੋਂ ਦਾ ਤੇਲ ਅਤੇ ਬਿਨਾ ਮਾਰਕਾ 1228 ਲੀਟਰ
ਪਰਮਾ ਨੰਦ ਪਿਉਰ ਦੇਸੀ ਘਿਉ ਦੇ ਰੈਪਰਾ ਵਾਲਾ ਅਤੇ ਬਿਨ੍ਹਾਂ ਰੇਪਰਾ ਤੋ ਵੇਰਕਾ ਅਤੇ ਨੈਸਲੇ ਐਵਰੀ ਡੇ ਵਾਲਾ ਦੇਸੀ ਘਿਉ 1007
ਵੱਖ ਵੱਖ ਮਾਰਕਾ ਰੀਫਾਇਡ 615 ਕਿਲੋ 450
ਡਾਲਡਾ ਘਿਉ 28/10 135
ਖਾਲੀ ਟੀਨ ਵੱਖ ਵੱਖ ਕੰਪਨੀ ਦੇ 1150-8-
ਗੱਤੇ ਦੇ ਖਾਲੀ ਡੱਬੇ PARAM NAND PURE GHEE ਅਤੇ NESTLE 05
ਖਾਲੀ ਡਰੰਮ ਪਲਾਸਟਿਕ 200 ਲੀਟਰ ਵਾਲੇ 2774
ਵੱਖ ਵੱਖ ਪ੍ਰਕਾਰ ਦੇ ਰੈਪਰ 2600
ਵੱਖ ਵੱਖ ਪ੍ਰਕਾਰ ਖਾਲੀ ਡੱਬੀਆ ਬਿਨਾ ਮਾਰਕਾ 5000 ਖਾਲੀ ਪਲਾਸਟਿਕ ਬੋਤਲਾ 3000
11, ਵੱਖ ਵੱਖ ਪ੍ਰਕਾਰ ਦੇ ਬੈਚ ਨੰਬਰ,ਪੈਕਿੰਗ ਡੇਟ ਅਤੇ ਰੇਟ ਨੂੰ ਦਰਸਾਉਂਦੇ ਸਟਿੱਕਰ 01
12 ਖਾਲੀ ਟੈਂਕੀ ਸਰੋਂ ਦੇ ਤੇਲ ਸਟੋਰ ਕਰਨ ਵਾਲੀ
ਸਾਬਨ ਲੇਖ ਮੋਤੀ ਅਤੇ ਨੋਟਰਾਜ
1090 ਕਿੱਲੋ ਸਮੇਤ 350 ਕੈਂਪਸ
ਸੀਲਿੰਗ ਮਸ਼ੀਨ ਮਾਡਲ ਨੰਬਰ FR-900
ਇੱਕ ਪਰੈਸ, 10 ਸੋਲੋ ਟੇਪਾਂ,01 ਸੋਲੋ ਟੇਪ ਲਗਾਉਣ ਵਾਲੀ ਮਸ਼ੀਨ
16, ਦੋ ਟੱਬ ਸਿਲਵਰ, ਦੋ ਕੰਪਿਊਟਰਰਾਈਜ ਕੰਢੇ, ਇੱਕ ਕਾਰ
ਦੌਰਾਨੇ ਤਫਤੀਸ਼ ਮੁਕੱਦਮਾ ਉਕਤ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਨ ਦੀ ਪੁੱਛ-ਗਿੱਛ ਦੇ ਆਧਾਰ ਪਰ ਮੁਕੱਦਮਾ ਹਜ੍ਹਾ ਵਿੱਚ ਵਿਵੇਕ ਮਿੱਤਲ ਉਰਫ ਵਿੱਕੀ ਪੁੱਤਰ ਅਸ਼ੋਕ ਕੁਮਾਰ ਵਾਸੀ ਰਾਮਰਾਜਿਆ ਕਲੋਨੀ, ਬਰਨਾਲਾ ਨੂੰ ਨਾਮਜ਼ਦ ਕਰਕੇ ਹਸਬ ਜਾਬਤਾ ਫਤਾਰ ਕੀਤਾ ਗਿਆ। ਜਿਸ ਪਾਸੋ ਮੁੱਕਦਮਾ ਉੱਕਤ ਵਿੱਚ ਬ੍ਰਾਮਦਗੀ ਕਰਵਾਕੇ ਸੈਪਲਿੰਗ ਕੀਤੀ ਜਾ ਰਹੀ ਹੈ। ਦੋਸ਼ੀਆਨ ਪਾਸੋ ਪੁੱਛ-ਗਿੱਛ ਜਾਰੀ ਹੈ। ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Comments 1