ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ,31 ਅਕਤੂਬਰ
ਐਡਵਕੇਟ ਐਸ ਕੇ ਲਾਡਵਾਲ਼ ਦੀਆ ਦਲੀਲਾਂ ਤੋਂ ਸਹਿਮਤ ਹੁੰਦੇ ਹੋਏ ਮੁਲਜ਼ਮ ਚੈੱਕ ਬਾਉਂਸ ਦੇ ਕੇਸ ਵਿਚੋ ਬਾ ਇਜ਼ਤ ਬਰੀ
ਇਹ ਕਿ ਪੰਕਜ ਕੁਮਾਰ ਪੁੱਤਰ ਮੱਖਣ ਲਾਲ ਵਾਸੀ ਬਰਨਾਲਾ ਨੇ ਸੈਕਸ਼ਨ 138 ਐਨ ਆਈ ਐਕਟ ਅਧੀਨ ਇਕ ਕੰਪਲੈਟ ਉਮੇਸ਼ ਕੁਮਾਰ ਪੁੱਤਰ ਪਾਰਸ ਰਾਮ ਵਾਸੀ ਜੰਮੂ ਦੇ ਖਿਲਾਫ ਮਾਣਯੋਗ ਅਦਾਲਤ ਮੈਡਮ ਸੁਖਮੀਤ ਕੌਰ ਜੀ ਦੀ ਅਦਾਲਤ ਵਿਚ ਲਗਾਈ. ਕੰਪਲੈਟ ਮੁਤਾਬਿਕ ਪੰਕਜ ਕੁਮਾਰ ਨੇ ਮੁਲਜ਼ਮ ਨੂੰ 160,000 ਇਕ ਲੱਖ ਸੱਠ ਹਜ਼ਾਰ ਵਿਆਜ ਤੇ ਦਿੱਤੇ ਸੀ. ਪੰਕਜ ਕੁਮਾਰ ਨੂੰ ਮੁਲਜ਼ਮ ਨੇ ਰਕਮ ਦੇ ਬਦਲੇ ਇਕ ਚੈੱਕ ਦੇ ਦਿੱਤਾ. ਚੈੱਕ ਬਾਉਂਸ ਹੋਣ ਕਾਰਨ ਪੰਕਜ ਕੁਮਾਰ ਨੇ ਉਮੇਸ਼ ਕੁਮਾਰ ਤੇ ਚੈੱਕ ਬਾਉਂਸ ਦਾ ਕੇਸ ਲਗਾ ਦਿੱਤਾ. ਜਿਸ ਵਿਚ ਅੱਜ ਮਿਤੀ 31/10/2023 ਨੂੰ ਐਸ ਕੇ ਲਾਡਵਾਲ਼ ਐਡੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮੈਡਮ ਸੁਖਮੀਤ ਕੌਰ ਜੀ ਦੀ ਅਦਾਲਤ ਨੇ ਮੁਲਜ਼ਮ ਉਮੇਸ਼ ਕੁਮਾਰ ਨੂੰ ਬਾ ਇਜ਼ਤ ਬਰੀ ਕਰ ਦਿੱਤਾ ਗਿਆ