ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ,31 ਅਕਤੂਬਰ
ਐਸਐਸਪੀ ਬਰਨਾਲਾ ਦੀ ਅਗਵਾਈ ਦੇ ਵਿੱਚ ਮਿਲਾਵਟ ਖੋਰਾਂ ਦੇ ਖਿਲਾਫ ਕਾਰਵਾਈ ਅਤੇ ਨਕੇਲ ਕਸਨ ਨੂੰ ਲੈ ਕੇ ਐਸਐਸਪੀ ਬਰਨਾਲਾ ਦੇ ਵੱਲੋਂ ਸੀਆਈਏ ਸਟਾਫ ਦੇ ਇੰਚਾਰਜ ਅਤੇ ਬਰਨਾਲਾ ਪੁਲਿਸ ਦੇ ਬ੍ਰਹਮ ਅਸਤਰ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਦੇ ਵਿੱਚ ਟੀਮ ਗਠਤ ਕਰਦਿਆਂ ਮਿਲਾਵਟ ਖੋਰਾਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਤੱਕ ਦੋ ਵੱਡੀਆਂ ਸਫਲਤਾ ਹਾਸਲ ਕੀਤੀ ਹੈ। ਇਸੇ ਕੜੀ ਦੇ ਚਲਦਿਆਂ ਅੱਜ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਦੇ ਵਿੱਚ ਰਾਮ ਰਾਜਿਆ ਕਲੋਨੀ ਸੰਘੇੜਾ ਰੋਡ ਬਰਨਾਲਾ ਦੇ ਵਿੱਚ ਰੇਡ ਕੀਤੀ ਗਈ, ਤਾਂ ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਕਤ ਕਲੋਨੀ ਦੇ ਵਿੱਚੋਂ ਲਗਭਗ ਸਾਢੇ ਤਿੰਨ ਕੁਇੰਟਲ ਵੇਰਕਾ ਦਾ ਦੇਸੀ ਘਿਓ 95 ਕਿਲੋ ਨੈਸਲੇ ਦਾ ਦੇਸੀ ਘਿਓ ਅਤੇ 10 ਕਿਲੋ ਹੋਰ ਘੀ ਬਰਾਮਦ ਕੀਤਾ ਗਿਆ। ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਭਗ ਸਾਢੇ ਚਾਰ ਕੁਇੰਟਲ ਨਕਲੀ ਘਿਓ ਵੇਰਕਾ ਅਤੇ ਨੈਸਲੇ ਕੰਪਨੀ ਦਾ ਬਰਾਮਦ ਕੀਤਾ ਹੈ। ਉਕਤਾ ਮੁਲਜਮਾਂ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ ਅਦਾਲਤ ਪੇਸ਼ ਕਰ ਰਿਮਾਂਡ ਹਾਸਲ ਕੀਤਾ ਹੈ। ਜਿੱਥੇ ਰਿਮਾਂਡ ਦੌਰਾਨ ਪੁੱਛਗਿਜ਼ ਦੇ ਵਿੱਚ ਇਸ ਕੜੀ ਤਹਿਤ ਹੋਰ ਵੀ ਵੱਡੀ ਸਫਲਤਾ ਅਤੇ ਵੱਡੀ ਪ੍ਰਾਪਤੀ ਦੀ ਉਮੀਦ ਹੈ।
ਮਿਲਾਵਟ ਖੋਰਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਜਾਵੇਗਾ ਬਖਸ਼ਿਆ ਸੀਆਈਏ ਇੰਚਾਰਜ ਬਲਜੀਤ ਸਿੰਘ
ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਕਿਹਾ ਕਿ ਮਿਲਾਵਟ ਹੋਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੀ ਹਦੂਦ ਵਿੱਚ ਲੋਕਾਂ ਦੀ ਸਿਹਤ ਨਾ ਖਲਵਾੜ ਕਰਨ ਵਾਲੇ ਸਾਵਧਾਨ ਹੋ ਜਾਣ ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਖਸ਼ਣ ਨਹੀਂ ਜਾਵੇਗਾ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਜੇਕਰ ਕੋਈ ਵੀ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਕਰਦਾ ਪਾਇਆ ਗਿਆ ਅਤੇ ਨਕਲੀ ਖਾਦ ਪਦਾਰਥ ਵੇਚਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਨੂੰ ਲੈ ਕੇ ਉਸ ਖਿਲਾਫ ਆਈਪੀਸੀ ਧਾਰਾ ਤਹਿਤ ਕੇਸ ਦਰਜ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮਿਲਾਵਟ ਖੋਰਾਂ ਅਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਆਸੇ ਪਾਸੇ ਕੋਈ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਕਰ ਰਿਹਾ ਹੈ ਅਤੇ ਨਕਲੀ ਘਿਓ ਜਾਂ ਹੋਰ ਖਾਣ ਪੀਣ ਦਾ ਸਮਾਨ ਬਣਾ ਰਿਹਾ ਹੈ ਤਾਂ ਉਸ ਦੀ ਸੂਚਨਾ ਬਰਨਾਲਾ ਪੁਲਿਸ ਪ੍ਰਸ਼ਾਸਨ ਜਾਂ ਸੀਆਈਏ ਸਟਾਫ ਨੂੰ ਦਿੱਤੀ ਜਾਵੇ।