ADVERTISEMENT
ਬੀਬੀਐਨ ਨੈਟਵਰਕ ਪੰਜਾਬ ਹੁਸ਼ਿਆਰਪੁਰ ਬਿਊਰੋ,3 ਨਵੰਬਰ
ਗੜ੍ਹਸ਼ੰਕਰ ਬੰਗਾ ਰੋਡ ਤੇ ਵੀਰਵਾਰ ਰਾਤ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ ਅਤੇ ਜਾਣਕਾਰੀ ਅਨੁਸਾਰ ਸੰਦੀਪ ਸਿੰਘ (37) ਪੁੱਤਰ ਅਮਰੀਕ ਸਿੰਘ ਵਾਸੀ ਜਲੰਧਰ ਮਾਰੂਤੀ ਆਲਟੋ ਕਾਰ ਵਿਚ ਸਵਾਰ ਹੋ ਕੇ ਗੜਸ਼ੰਕਰ ਵਾਲੇ ਪਾਸਿਓਂ ਆਪਣੇ ਸਹੁਰੇ ਪਿੰਡ ਚੌਹੜਾ ਵੱਲ ਜਾ ਰਿਹਾ ਸੀ। ਜਦੋ ਹੀ ਉਹ ਪਿੰਡ ਡੇਰੋਂ ਲਾਗੇ ਪਹੁੰਚਿਆ ਤਾਂ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਦਰੱਖਤ ਨਾਲ ਟਕਰਾ ਕੇ ਪਲਟ ਗਈ ਜਿਸ ਕਾਰਨ ਕਾਰ ਚਾਲਕ ਸੰਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ । ਕਾਰ ਇਨੀ ਬੁਰੀ ਤਰ੍ਹਾਂ ਨੁਕਸਾਨੀ ਗਈ ਕਿ ਬੜੀ ਮੁਸ਼ੱਕਤ ਬਾਅਦ ਮ੍ਰਿਤਕ ਨੂੰ ਕਾਰ ਵਿੱਚੋਂ ਕੱਢਿਆ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ,ਪੁੱਤਰ ਅਤੇ ਪੁੱਤਰੀ ਛੱਡ ਗਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ADVERTISEMENT
ADVERTISEMENT