ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ,3 ਨਵੰਬਰ
ਅੰਮਿ੍ਤਸਰ ਤੋਂ ਫਤਿਹਗੜ੍ਹ ਚੂੜੀਆਂ ਰੋਡ ਤੇ ਸਥਿਤ ਪਿੰਡ ਮੱਦੀਪੁਰਾ ਅਤੇ ਕੋਟਲਾ ਗੁੱਜਰਾਂ ਵਿਚਕਾਰ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ। ਬੱਸ 'ਚ ਸਵਾਰ ਕਈ ਸਵਾਰੀਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਮੌਕੇ ਤੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਅੰਮਿ੍ਤਪਾਲ ਸਿੰਘ 28 ਵਾਸੀ ਦਰਗਾਬਾਦ ਜਿਲ੍ਹਾ ਗੁਰਦਾਸਪੁਰ ਆਪਣੀ ਸਵਿਫਟ ਕਾਰ ਪੀਬੀ 06 ਏਬੀ 7872 ਤੇ ਸਵਾਰ ਹੋ ਕੇ ਆਪਣੇ ਪਿਤਾ ਕਸ਼ਮੀਰ ਸਿੰਘ ਨਾਲ ਅੰਮਿ੍ਤਸਰ ਕਿਸੇ ਕੰਮ ਜਾ ਰਹੇ ਸਨ। ਜਦ ਉਹ ਮੱਦੀਪੁਰਾ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਤੇਜ ਰਫਤਾਰ ਨਾਲ ਆ ਰਹੀ ਨਿੱਜੀ ਕੰਪਨੀ ਦੀ ਬੱਸ ਪੀਬੀ 02 ਸੀਆਰ 9305 ਨਾਲ ਕਾਰ ਦੀ ਭਿਆਨਕ ਟੱਕਰ ਹੋ ਗਈ ਅਤੇ ਟੱਕਰ ਇੰਨੀ ਜਬਰਦਸ਼ਤ ਸੀ ਕਿ ਕਾਰ ਦੀ ਡਰਾਇਵਰ ਸਾਈਡ ਬੁਰੀ ਤਰਾਂ੍ਹ ਨੁਕਸਾਨੀ ਗਈ ਅਤੇ ਕਾਰ ਚਾਲਕ ਬੁਰੀ ਤਰ੍ਹਾ ਜਖਮੀ ਹੋ ਗਿਆ। ਟੱਕਰ ਤੋਂ ਬਾਅਦ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਖੇਤਾਂ ਵਿਚ 'ਚ ਜਾ ਵੜੀ। ਬੱਸ ਵਿਚ ਸਵਾਰ ਕਈ ਲੋਕਾ ਨੂੰ ਕਾਫੀ ਸੱਟਾਂ ਲੱਗੀਆਂ ਜਿਨਾਂ ਨੂੰ 108 ਐਬੂਲੈਂਸ ਦੀ ਸਹਾਇਤਾ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਧਰ ਕਾਰ ਚਾਲਕ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ, ਜਿਸ ਦੀ ਰਸਤੇ ਵਿਚ ਮੌਤ ਹੋ ਗਈ ਅਤੇ ਉਸ ਦੇ ਨਾਲ ਦੀ ਸੀਟ 'ਤੇ ਬੈਠੇ ਉਸ ਦਾ ਪਿਤਾ ਗੰਭੀਰ ਜਖਮੀ ਹੋ ਗਏ ਅਤੇ ਮੌਕੇ 'ਤੇ ਮੌਜੂਦ ਲੋਕਾਂ ਵਿਚ ਸਰਕਾਰ ਪ੍ਰਤੀ ਬਹੁਤ ਗੁੱਸਾ ਪਾਇਆ ਜਾ ਰਿਹਾ ਸੀ। ਥਾਣਾ ਮਜੀਠਾ ਦੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।