ਮੇਲੇ ਦੇ ਦੂਜੇ ਦਿਨ ਜਿਲਾ ਪੁਲਿਸ ਮੁਖੀ ਸੰਦੀਪ ਮਾਲਿਕ ਪੁੱਜੇ
ਲੁਧਿਆਣਾ ਤੋਂ ਵਿਸ਼ੇਸ਼ ਤੋਰ ਤੇ ਪੁੱਜੇ ਬਲੈਕ ਪੇਂਥਰ ਗਰੁੱਪ ਦੀਆਂ ਆਈਟਮਾਂ ਰਾਹੀਂ ਅਮਰਜੀਤ ਸੂਰੀ ਗਰੁੱਪ ਨੇ ਪਾਈਆਂ ਧੁੰਮਾਂ
ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, ਬਰਨਾਲਾ,5 ਨਵੰਬਰ
ਟ੍ਰਾਈਡੈਂਟ ਵਲੋਂ ਮਨਾਏ ਜਾ ਰਹੇ “ਦੀਵਾਲੀ ਮੇਲੇ” ਦੇ ਦੂਜੇ ਦਿਨ ਟਰਾਈਡੈਂਟ ਪਰਿਵਾਰਾਂ ਸਮੇਤ ਹਜਾਰਾਂ ਲੋਕਾਂ ਕੀਤੀ ਸਿਰਕਤ ਅਤੇ ਮੇਲੇ ਦਾ ਖੂਬ ਅਨੰਦ ਉਠਾਇਆ! ਸਟੇਜ ਤੇ ਡਾਂਸ ਭੰਗੜਾ,ਸਕਿਟਾਂ ਗੀਤ ਸੰਗੀਤ ਤੋਂ ਇਲਾਵਾ ਲੁਧਿਆਣਾ ਤੋਂ ਵਿਸ਼ੇਸ਼ ਤੋਰ ਤੇ ਪੁੱਜੇ ਅਮਰਜੀਤ ਸੂਰੀ ਗਰੁੱਪ,ਡੀ ਬੀ ਐਸ ਈਵੈਂਟ ਗਰੁੱਪ ਨੇ ਧੁੰਮਾਂ ਪਾ ਦਿੱਤੀਆਂ ਪੰਡਾਲ ਕ ਜੁੜੇ ਹਜਾਰਾਂ ਕੁੜੀਆਂ ਮੁੰਡਿਆਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ! ਇਸ ਮੌਕੇ ਮਾਈ ਟ੍ਰਾਈਡੈਂਟ ਵਲੋਂ ਦੀਵਾਲੀ ਤੇ ਦਿੱਤੀ ਜਾ ਰਹੀ ਵਿਸ਼ੇਸ਼ ਛੂਟ ਦਾ ਲਾਭ ਉਠਾਉਂਦਿਆਂ ਲੋਕਾਂ ਰੱਜ ਕੇ ਤੋਲੀਆਂ ਪ੍ਰੋਡਕਟਾਂ ਦੀ ਖਰੀਦਦਾਰੀ ਕੀਤੀ
ਮੇਲੇ ਦੇ ਦੂਜੇ ਦਿਨ ਜਿਲਾ ਪੁਲਿਸ ਮੁਖੀ ਸੰਦੀਪ ਮਾਲਿਕ ਨੇ ਪੁਲਿਸ ਅਫ਼ਸਰਾਂ ਸਮੇਤ ਸਿਰਕਤ ਕੀਤੀ ਜਿਨ੍ਹਾਂ ਦਾ ਟਰਾਈਡੈਂਟ ਅਧਿਕਾਰੀਆਂ ਵਲੋਂ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ ਓਹਨਾ ਟਰਾਈਡੈਂਟ ਦੇ ਦੀਵਾਲੀ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਟਰਾਈਡੈਂਟ ਨਾਲ ਜਿੱਥੇ ਹਜਾਰਾਂ ਪਰਿਵਾਰ ਜੁੜਕੇ ਰੋਜ਼ਗਾਰ ਕਮਾ ਰਹੇ ਹਨ ਉੱਥੇ ਸਮੇਂ ਸਮੇਂ ਸਿਰ ਸਮਾਜਿਕ ਗਤੀਵਿਧੀਆਂ ਤੇ ਪ੍ਰੋਗਰਾਮਾਂ ਜਿਲਾ ਪੁਲਿਸ ਪ੍ਰਸ਼ਾਸ਼ਨ ਨੂੰ ਦਿੱਤੇ ਜਾਂਦੇ ਸਹਿਜੋਗ ਦਾ ਕੋਈ ਸਾਨੀ ਨਹੀਂ ਇਸ ਮੌਕੇ ਟਰਾਈਡੈਂਟ ਦੇ ਸੀਨੀਅਰ ਅਧਿਕਾਰੀ ਰੁਪਿੰਦਰ ਗੁਪਤਾ,ਜਰਮਨਜੀਤ ਸਿੰਘ।ਸਾਹਿਲ ਘੁਲਾਟੀ, ਨੇ ਦੱਸਿਆ ਕਿ ਟ੍ਰਾਈਡੈਂਟ ਦਾ ਸਾਲਾਨਾ “ਦੀਵਾਲੀ ਮੇਲਾ” ਅਰੁਣ ਮੈਮੋਰੀਅਲ ਹਾਲ, ਟ੍ਰਾਈਡੈਂਟ ਕੰਪਲੈਕਸ, ਸੰਘੇੜਾ, ਬਰਨਾਲਾ ਵਿਖੇ 4 ਤੋਂ 6 ਨਵੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਦੀਵਾਲੀ ਮੇਲੇ ‘ਚ ਟਰਾਈਡੈਂਟ ਦੇ ਵਿਸ਼ਵ ਪੱਧਰੀ ਉਤਪਾਦ ਗਾਹਕਾਂ ਨੂੰ 70 ਫੀਸਦੀ ਤੱਕ ਦੀ ਭਾਰੀ ਛੋਟ ‘ਤੇ ਉਪਲਬਧ ਹਨ ਅਤੇ ਮੇਲੇ ਵਿਚ ਹਰ ਰੋਜ਼ ਦਰਸ਼ਕਾਂ ਲਈ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਅਤੇ ਸੰਗੀਤਕ ਸ਼ਾਮਾਂ ਦਾ ਆਯੋਜਨ ਕੀਤਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਦੀਵਾਲੀ ਮੇਲਾ” ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜਿੱਥੇ ਟਰਾਈਡੈਂਟ ਪਰਿਵਾਰਾਂ ਸਮੇਤ ਸ਼ਹਿਰੀਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਸਟੇਜ ਤੇ ,ਟੰਡਨ ਇੰਟਰਨੈਸਨਲ ,ਗੂੰਗੇ ਬਹਿਰੇ ਸਕੂਲ ਸੇਕਰਡ ਹਾਰਟ ,ਗੁਰੂ ਗੋਬਿੰਦ ਸੰਘੇੜਾ,ਐੱਲ ਬੀ ਐਸ ਕਾਲਜ,ਐਸ ਜੀ ਰੀ ਬੀ ਸਕੂਲ ਵਲੋਂ ਵੈਸਟਰਨ ਡਾਂਸ,ਸੋਲੋ ਡਾਂਸ ,ਭੰਡ,ਆਈਟਮ ,ਗਿੱਧਾ ,ਸਮੇਤ ਵੱਖ ਵੱਖ ਆਈਟਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਦਿੱਲੀ ਸਕੂਲ ਆਫ ਮੈਜਿਕ ਵਲੋਂ ਜਾਦੂ ਟ੍ਰਿਕ ਗਿਆ ਜਿਸ ਵਿਚ ਟਰਾਈਡੈਂਟ ਦੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ ਸੰਸਾਰ ਪ੍ਰਸਿੱਧ ਮੇਲੇ ਵਿੱਚ ਬਰੈਂਡਡ ਸਮੈਸ ਦੇ ਝੂਲੇ,ਘੋੜ ਸਵਾਰੀ,ਉੱਠ ਸਵਾਰੀ ਸਮੇਤ ਸਾਰੇ ਝੂਲੇ ਬੱਚਿਆਂ ਦੇ ਮਨੋਰੰਜਨ ਲਈ ਰੱਖੇ ਗਏ ਪੰਜਾਬ ਦੀਆਂ ਸੱਭਿਆਚਾਰਕ ਵਸਤੂਆਂ, ਪੰਜਾਬੀ ਜੁੱਤੀਆਂ ,ਮਿੱਟੀ ਦੇ ਦੀਵੇ,ਹਸਤਕਲਾ ਦੀਆਂ ਵੰਨਗੀਆਂ ਤੇ ਉੱਤਰੀ ਭਾਰਤ ਅਤੇ ਪੰਜਾਬ ਦੇ ਪ੍ਰਸਿੱਧ ਖਾਣ ਪੀਣ ਦੀਆਂ ਸਟਾਲਾਂ,ਤੇ ਸ਼ਹਿਰੀਆਂ ਨੇ ਅਨੰਦ ਮੰਨਿਆ ਟ੍ਰਾਇਡੇੰਟ ਅਧਿਕਾਰੀ ਸਵਿਤਾ ਕਲਵਣੀਆ ,ਦੀਪਕ ਗਰਗ,ਅਜ਼ਾਦਵਿੰਦਰ ਨੇ ਦੱਸਿਆ ਕਿ ਭਾਰਤ ਦੇ ਸਬ ਤੋਂ ਵੱਡੇ ਟਾਵਲ ਨਿਰਮਾਤਾ ਵਿੱਚੋਂ ਇੱਕ ਅਤੇ ਪ੍ਰਸਿੱਧ ਘਰੇਲੂ ਫਰਨੀਸ਼ਿੰਗ ਬ੍ਰਾਂਡ, ਸਮੇਤ ਕਈ ਮਨਮੋਹਕ ਪ੍ਰਦਰਸ਼ਨੀਆਂ ਵੀ ਖਿੱਚ ਦਾ ਕੇਂਦਰ ਬਣਿਆ ।ਟ੍ਰਾਈਡੈਂਟ ਦੀਵਾਲੀ ਮੇਲੇ ਦਾ ਸਮਾਂ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਚੱਲਿਆ।