ਇਸ਼ਕੇ ਦਾ ਗਿਰਦਾ, ਛੱਲਾ ਗੀਤ, ਦਿਲ ਦਾ ਮਾਮਲਾ ਹੈ, ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲਊ ਮੁਟਿਆਰੇ, ਮੇਰੀ ਜੁਗਨੀ, ਕੀ ਬਣੂ ਦੁਨੀਆਂ ਦਾ, ਵੇ ਸੱਜਣਾ ਗੁਰਦਾਸ ਮਾਨ ਨੇ ਆਪਣੇ ਗੀਤਾਂ ਰਾਹੀਂ ਹਜ਼ਾਰਾਂ ਦਰਸ਼ਕਾਂ ਦਾ ਕੀਤਾ ਭਰਪੂਰ ਮਨੋਰੰਜਨ
ਡਿਪਟੀ ਕਮਿਸ਼ਨਰ ਸਮੇਂਤ ਵੱਡੀ ਗਿਣਤੀ ਪਤਵੰਤਿਆਂ ਨੇ ਕੀਤੀ ਸ਼ਿਰਕਤ





ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ ਬਰਨਾਲਾ, 7 ਨਵੰਬਰ



ਟਰਾਈਡੈਂਟ ਗਰੁੱਪ ਵਲੋਂ ਸੰਸਥਾਪਕ ਪਦਮ ਸ੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ਹੇਠ ਦੀਵਾਲੀ ਦੇ ਤਿਉਹਾਰ ਮੌਕੇ ਲਗਾਏ ਗਏ ਤਿੰਨ ਦਿਨਾਂ ਦੀਵਾਲੀ ਮੇਲੇ ਦੇ ਆਖਰੀ ਦਿਨ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਵਲੋਂ ਆਪਣੇ ਮਸ਼ਹੂਰ ਕੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਇਸ ਦੌਰਾਨ ਟਰਾਈਡੈਂਟ ਗਰੁੱਪ ਬਰਨਾਲਾ ਦੇ ਵਿੱਚ ਰੱਖੀ ਗਈ ਸੱਭਿਆਚਾਰਕ ਸਟਾਰਟ ਨਾਈਟ ਦੇ ਦੌਰਾਨ ਇਸ਼ਕੇ ਦਾ ਗਿਰਦਾ, ਛੱਲਾ ਗੀਤ, ਦਿਲ ਦਾ ਮਾਮਲਾ ਹੈ, ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲਊ ਮੁਟਿਆਰੇ, ਮੇਰੀ ਜੁਗਨੀ, ਕੀ ਬਣੂ ਦੁਨੀਆਂ ਦਾ, ਵੇ ਸੱਜਣਾ ਗੁਰਦਾਸ ਮਾਨ ਨੇ ਆਪਣੇ ਗੀਤਾਂ ਰਾਹੀਂ ਹਜ਼ਾਰਾਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਸਭ ਤੋਂ ਪਹਿਲਾਂ ਗੁਰਦਾਸ ਮਾਨ ਆਪਣਾ ਧਾਰਮਿਕ ਗੀਤ 'ਮੇਰੀ ਰੱਖੀਓ ਲਾਜ਼ ਗੁਰਦੇਵ' ਪੇਸ਼ ਕੀਤਾ ਗਿਆ। ਉਪਰੰਤ ਇਸ਼ਕ ਦਾ ਗਿੱਧਾ, ਚਿੱਟੇ-ਚਿੱਟੇ ਦੰਦਾਂ ਵਿਚ ਸੋਨੇ ਦੀਆਂ ਮੇਖਾਂ, ਛੱਲਾ, ਸਾਈਕਲ, ਦਿਲ ਦਾ ਮਾਮਲਾ, ਸਾਈਂ ਅਤੇ ਹੋਰ ਮਸ਼ਹੂਰ ਗੀਤਾਂ ਰਾਹੀਂ ਟਰਾਈਡੈਂਟ ਦੇ ਓਪਨ ਹਾਲ ਵਿਚ ਮੌਜੂਦ ਹਜ਼ਾਰਾਂ ਦੀ ਗਿਣਤੀ 'ਚ ਜੁੜੇ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।


