ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 07 ਨਵੰਬਰ
ਭਾਜਪਾ ਦੇ ਜ਼ਿਲ੍ਹਾ ਬਰਨਾਲਾ ਦੇ ਵਾਈਸ ਪ੍ਰਧਾਨ ਰਾਜੇਸ਼ ਰਾਜੂ ਮਸ਼ਹੂਰ ਪ੍ਰਾਪਰਟੀ ਡੀਲਰ ਦਾ ਬੀਤੇ ਦਿਨੀ ਇਲਾਜ ਦੌਰਾਨ ਹਸਪਤਾਲ ਦੇ ਵਿੱਚ ਸੰਸਾਰਿਕ ਯਾਤਰਾ ਪੂਰੀ ਕਰਨ ਨੂੰ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਦੁੱਖ ਦੀ ਲਹਿਰ ਸੀ, ਜਿਨ੍ਹਾਂ ਦੀ ਮੌਤ ਤੋਂ ਬਾਅਦ ਅੱਜ ਸ਼ਾਂਤੀਹਾਲ ਰਾਮਬਾਗ ਬਰਨਾਲਾ ਵਿਖੇ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਭੇਂਟ ਕੀਤੀ ਗਈ। ਜਿੱਥੇ ਅੰਤਿਮ ਸਰਦਾਰਜਲੀ ਭੇਂਟ ਕਰਨ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਸੰਸਥਾਵਾਂ ਪਹੁੰਚੀਆਂ, ਉੱਥੇ ਹੀ ਸ਼ਹਿਰ ਦੀਆਂ ਮਸ਼ਹੂਰ ਹਸਤੀਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਜਿੱਥੇ ਇਸ ਦੌਰਾਨ ਭਾਜਪਾ ਦੇ ਸੀਨੀਅਰ ਪੰਜਾਬ ਆਗੂ ਅਤੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਵੱਲੋਂ ਵੀ ਮੁੱਖ ਤੌਰ ਦੇ ਉੱਤੇ ਪਹੁੰਚ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਵੀ ਹਾਜ਼ਰੀ ਲਗਵਾਈ ਗਈ। ਇਸ ਦੌਰਾਨ ਸ਼ਰਧਾਂਜਲੀ ਸਮਾਗਮ ਦੇ ਵਿੱਚ ਕਾਂਗਰਸ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ, ਨਰਿੰਦਰ ਕੁਮਾਰ ਸ਼ਰਮਾ ਜਨਰਲ ਸਕੱਤਰ ਕਾਂਗਰਸ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਬਲਦੇਵ ਭੁੱਚਰ, ਆਸਥਾ ਇਨਕਲੇਵ ਦੇ ਐਮਡੀ ਦੀਪਕ ਸੋਨੀ, ਇੰਦਰ ਲੋਕ ਇਨਕਲੇਵ ਦੇ ਐਮਡੀ ਸ਼ਸ਼ੀਕਾਂਤ ਚੋਪੜਾ, ਗਰੀਨ ਕਲੋਨੀ ਦੇ ਐਮਡੀ ਅਸ਼ੋਕ ਕੁਮਾਰ ਲੱਖੀ, ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਭਾਜਪਾ ਸੀਨੀਅਰ ਆਗੂ ਅਤੇ ਸਾਬਕਾ ਸੈਨਿਕ ਵਿੰਗ ਪੰਜਾਬ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਭਾਜਪਾ ਗੁਰਮੀਤ ਸਿੰਘ ਬਾਵਾ, ਗੁਰਦੀਪ ਸਿੰਘ ਬਾਠ ਚੇਅਰਮੈਨ ਜਿਲਾ ਯੋਜਨਾ ਬੋਰਡ ਬਰਨਾਲਾ, ਸਰਪੰਚ ਗੁਰਦਰਸ਼ਨ ਸਿੰਘ ਬਰਾੜ, ਪਾਮ ਕਲਾਸਿਕ ਦੇ ਸੰਚਾਲਕ ਪਿਆਰਾ ਲਾਲ ਰਾਏਸਰੀਆ ਅਤੇ ਬੈਸਟ ਸਿਟੀ ਦੇ ਸੰਚਾਲਕ ਰਾਹੁਲ ਰਾਏਸਰੀਆ, ਰਾਜ ਧੋਲਾ, ਸ਼੍ਰੋਮਣੀ ਅਕਾਲ ਦਲ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾ, ਭਾਜਪਾ ਆਗੂ ਸੁਭਾਸ਼ ਮਕੜਾ, ਲੋਕੇਸ਼ ਮਕੜਾ, ਪ੍ਰੇਮ ਪ੍ਰੀਤਮ ਜਿੰਦਲ ਮੋਨੂ ਗੋਇਲ, ਰਘੂਬੀਰ ਪ੍ਰਕਾਸ਼ ਗਰਗ, ਨਰਿੰਦਰ ਗਰਗ ਨੀਟਾ, ਰਾਕੇਸ਼ ਮੱਕੜਾ, ਰਮਣ ਮਿੱਤਲ, ਅਮਨਦੀਪ ਮਿੱਤਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਬਰਨਾਲਾ ਕਲੱਬ ਬਰਨਾਲਾ ਦੇ ਸਾਬਕਾ ਸੈਕਟਰੀ ਐਡਵੋਕੇਟ ਰਾਜੀਵ ਗੁਪਤਾ ਲੁਬੀ, ਧੀਰਜ ਕੁਮਾਰ ਹਲਕਾ ਇੰਚਾਰਜ ਬਰਨਾਲਾ ਭਾਜਪਾ, ਕਿਸਾਨ ਵਿੰਗ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲੀਆ, ਭੂਸ਼ੀ ਪ੍ਰਾਪਰਟੀ, ਤਰਲੋਕੀਨਾਥ ਤਰਲੋਕ, ਰਾਕੇਸ਼ ਮੋਨੀ, ਵਰੁਣ ਵਤਾਂ ਕਾਂਗਰਸ ਆਗੂ, ਪਵਨ ਸੇਵਾ ਸੰਮਤੀ ਤੋਂ ਪੀਕੇ ਕਾਂਸਲ ਆਦਿ ਸ਼ਹਿਰ ਦੀ ਧਾਰਮਿਕ ਸਮਾਜਿਕ ਰਾਜਨੀਤਿਕ ਸ਼ਖਸੀਅਤਾਂ ਹਾਜ਼ਰ ਸਨ।