ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 15 ਨਵੰਬਰ
ਸਥਾਨਕ ਰਾਹੀ ਬਸਤੀ ਬਰਨਾਲਾ ਦੇ ਵਿੱਚ ਘਰ ਦੇ ਵਿੱਚ ਪਤੀ ਪਤਨੀ ਦੇ ਨਿੱਜੀ ਵਿਵਾਦ ਦੇ ਵਿੱਚ ਗਾਲੀ ਗਲੋਚ ਦੇ ਦੌਰਾਨ ਮਹੱਲਾ ਵਾਸੀਆਂ ਦੇ ਵੱਲੋਂ ਰੋਸ਼ ਜਤਾਇਆ ਗਿਆ। ਜਿਸ ਤੋਂ ਬਾਅਦ ਮਹੱਲਾ ਵਾਸੀਆਂ ਅਤੇ ਕੁਝ ਅਣਪਚਾਥੇ ਵਿਅਕਤੀਆਂ ਦੇ ਵੱਲੋਂ ਘਰ ਉੱਪਰ ਹਮਲਾ ਕਰ ਦਿੱਤਾ ਅਤੇ ਘਰ ਦੇ ਵਿੱਚ ਇੱਟਾਂ ਰੋੜੇ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਆਪਣੇ ਉੱਪਰ ਹੋਏ ਅੱਤਿਆਚਾਰ ਦੀ ਸ਼ਿਕਾਇਤ ਦੇਣ ਪਹੁੰਚੇ ਇਨਸਾਫ ਦੀ ਮੰਗ ਨੂੰ ਲੈ ਕੇ ਕ੍ਰਿਸ਼ਨ ਕੁਮਾਰ ਨਿਵਾਸੀ ਰਾਹੀ ਵਸਤੀ ਬਰਨਾਲਾ ਥਾਣਾ ਸਿਟੀ ਦੋ ਦੇ ਵਿੱਚ ਪਹੁੰਚਿਆ ਤਾਂ ਪੁਲਿਸ ਦੀਆਂ ਅੱਖਾਂ ਸਾਹਮਣੇ ਹੀ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਅਤੇ ਪੁਲਿਸ ਦੀਆਂ ਅੱਖਾਂ ਸਾਹਮਣੇ ਅਤੇ ਨੱਕ ਹੇਠ ਹੀ ਖੂਨ ਖਰਾਬਾ ਹੋ ਗਿਆ। ਜਿੱਥੇ ਥਾਣਾ ਸਿਟੀ ਦੋ ਦੇ ਸਾਈਡਾਂ ਥੱਲੇ ਜਿੱਥੇ ਡਿਊਟੀ ਅਫਸਰ ਤਾਇਨਾਤ ਹੁੰਦਾ ਹੈ ਉਸ ਜਗ੍ਹਾ ਦੇ ਉੱਪਰ ਇਨਸਾਫ ਦੀ ਮੰਗ ਨੂੰ ਲੈ ਕੇ ਗਿਆ ਕ੍ਰਿਸ਼ਨ ਕੁਮਾਰ ਖੂਨ ਦੇ ਨਾਲ ਲੱਥਪੱਥ ਡਿੱਗ ਪਿਆ ਜਿਸ ਨੂੰ ਥਾਣਾ ਸਿਟੀ ਦੋ ਦੀ ਪੁਲਿਸ ਦੇ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਸਿਵਲ ਹਸਪਤਾਲ ਬਰਨਾਲਾ ਦੀ ਐਮਰਜਂਸੀ ਦੇ ਵਿੱਚ ਉਸਦਾ ਇਲਾਜ ਚੱਲ ਰਿਹਾ ਹੈ। ਜਿਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਘਰ ਦੇ ਵਿੱਚ ਨਿੱਜੀ ਗੱਲਬਾਤ ਨੂੰ ਲੈ ਕੇ ਉਸਦੇ ਪਰਿਵਾਰ ਵਿੱਚ ਲੜਾਈ ਝਗੜਾ ਚੱਲ ਰਿਹਾ ਸੀ ਤਾਂ ਇਸ ਦੌਰਾਨ ਮਹੱਲਾ ਵਾਸੀਆਂ ਦੇ ਵੱਲੋਂ ਉਹਨਾਂ ਦੇ ਘਰ ਉੱਪਰ ਹਮਲਾ ਕਰ ਦਿੱਤਾ ਤੇ ਕੁਝ ਵਿਅਕਤੀਆਂ ਦੇ ਵੱਲੋਂ ਆ ਕੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰਦਿਆਂ ਹਥਿਆਰਾਂ ਦੇ ਨਾਲ ਮੇਰੀ ਕੁੱਟਮਾਰ ਕੀਤੀ ਗਈ। ਜਿਸ ਦਾ ਇਨਸਾਫ ਲੈਣ ਦੇ ਲਈ ਮੈਂ ਥਾਣਾ ਸਿਟੀ ਦੋ ਦੇ ਵਿੱਚ ਗਿਆ ਸੀ ਜਿੱਥੇ ਪੁਲਿਸ ਦੀਆਂ ਅੱਖਾਂ ਸਾਹਮਣੇ ਹੀ ਮੈਨੂੰ ਖੂਨ ਨਾਲ ਲੱਥਪਤ ਕਰ ਦਿੱਤਾ ਅਤੇ ਮੇਰੇ ਉੱਪਰ ਹਮਲਾ ਕਰ ਦਿੱਤਾ।