ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ,16 ਨਵੰਬਰ
ਮਾਲੇਰਕੋਟਲਾ ਰੋਡ ’ਤੇ ਮੰਗਲਵਾਰ ਦੇਰ ਰਾਤ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮਾਲੇਰਕੋਟਲਾ ਸਾਈਡ ਤੋਂ ਖੰਨਾ ਵੱਲ ਮੋਟਰਸਾਈਕਲ ਸਵਾਰ ਦੋ ਨੌਜਵਾਨ ਜਾ ਰਹੇ ਸਨ ਕਿ ਅਚਾਨਕ ਸੰਤੁਲਨ ਵਿਗੜਣ ਕਾਰਨ ਮੋਟਰਸਾਈਕਲ ਟਰੱਕ ਦੀ ਲਪੇਟ ਵਿਚ ਆ ਗਿਆ ਅਤੇ ਜਿਸ ਕਾਰਨ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਲੋਕਾਂ ਨੇ ਤੁਰੰਤ ਦੋਵਾਂ ਨੂੰ ਸਿਵਲ ਹਸਪਤਾਲ ਖੰਨਾ ਪਹੁੰਚਾਇਆ ਜਿੱਥੇ ਦੋਵਾਂ ਨੂੰ ਰੈਫਰ ਕਰ ਦਿੱਤਾ ਗਿਆ ਪਰ ਦੋਵੇਂ ਨੌਜਵਾਨਾਂ ਦੀ ਰਸਤੇ ’ਚ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰੀਤ ਤੇ ਕਾਲਾ ਵਾਸੀ ਬਰਨਾਲਾ ਵਜੋਂ ਹੋਈ ਹੈ ਤੇ ਦੋਵੇਂ ਨੌਜਵਾਨ ਖੰਨਾ ’ਚ ਕੰਮ ਕਰਦੇ ਸਨ ਤੇ ਕਿਰਾਏ ਦੇ ਮਕਾਨ ’ਚ ਰਹਿੰਦੇ ਸਨ। ਮੰਗਲਵਾਰ ਦੇਰ ਸ਼ਾਮ ਉਹ ਕੰਮ ਨਿਪਟਾ ਕੇ ਮੋਟਰਸਾਈਕਲ ’ਤੇ ਘਰ ਜਾ ਰਹੇ ਸਨ। ਰਸਤੇ ’ਚ ਮਾਲੇਰਕੋਟਲਾ ਰੋਡ ’ਤੇ ਅਚਾਨਕ ਮੋਟਰਸਾਈਕਲ ’ਤੇ ਸੰਤੁਲਨ ਗੁਆ ਬੈਠੇ ਤੇ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋ ਗਈ। ਟਰੱਕ ਦੇ ਡਰਾਈਵਰ ਨੇ ਦੋਵਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਟਰੱਕ ਨਾਲ ਟਕਰਾ ਕੇ ਦੋਵੇਂ ਗੰਭੀਰ ਜ਼ਖਮੀ ਹੋ ਗਏ। ਪਰ ਸੱਟਾਂ ਜ਼ਿਆਦਾ ਹੋਣ ਕਾਰਨ ਦੋਵਾਂ ਦੀ ਜਾਨ ਨਹੀਂ ਬਚਾਈ ਜਾ ਸਕੀ।