ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ,17 ਨਵੰਬਰ
ਮਾਛੀਵਾੜਾ ਵੱਲੋਂ ਆ ਰਿਹਾ ਸਕਰੈਪ ਨਾਲ ਭਰਿਆ ਟਰੱਕ ਸਿਵਲ ਹਸਪਤਾਲ ਸਮਰਾਲਾ ਸਾਹਮਣੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਅਤੇ ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਟਰੱਕ ਹਾਈ ਵੋਲਟੇਜ ਬਿਜਲੀ ਦੇ ਖੰਭੇ ਉਖਾੜਦਾ ਹੋਇਆ ਦੁਕਾਨ ਵਿਚ ਜਾ ਵੜਿਆ ਤੇ ਟਰੱਕ ਡਰਾਈਵਰ ਦੀ ਮੋਕੇ 'ਤੇ ਹੀ ਮੌਤ ਹੋ ਗਈ ਹੈ।।ਹਾਦਸੇ ਦੇ ਤੁਰੰਤ ਬਾਅਦ ਸਮਰਾਲਾ ਪੁਲਿਸ ਮੌਕੇ 'ਤੇ ਪਹੁੰਚੀ ਤੇ ਜੇ ਸੀ ਬੀ ਨਾਲ ਟਰੱਕ ਵਿਚੋਂ ਲਾਸ਼ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਟਰੱਕ ਵਿੱਚ ਬੁਰੀ ਤਰ੍ਹਾਂ ਨਾਲ ਫਸੀ ਲਾਸ਼ ਨੂੰ ਕੱਢਿਆ ਨਹੀਂ ਜਾ ਸਕਿਆ। ਇਸ ਘਟਨਾ ਦੇ ਸਬੰਧ ਵਿੱਚ ਸਮਰਾਲਾ ਥਾਣੇ ਦੇ ਏ ਐਸ ਆਈ ਪਵਨਜੀਤ ਨੇ ਦੱਸਿਆ ਕਿ ਇਹ ਹਾਦਸਾ ਤੜਕਸਾਰ ਲਗਪਗ 3 ਵਜੇ ਵਾਪਰਿਆ ਹੈ। ਜਿਸ ਵਿਚ ਟਰੱਕ ਡਰਾਈਵਰ ਰਾਣਾ ਜੋ ਕਿ ਧਾਲੀਵਾਲ ਤੋਂ ਸਕਰੈਪ ਲੈਕੇ ਆ ਰਿਹਾ ਸੀ ਤੇ ਜਦੋਂ ਇਹ ਸਮਰਾਲਾ ਦੇ ਸਿਵਲ ਹਸਪਤਾਲ ਸਾਹਮਣੇ ਪਹੁੰਚਿਆ ਤਾਂ ਇਹ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਡਰਾਈਵਰ ਦੀ ਅੱਖ ਲੱਗਣ ਕਾਰਨ ਵਾਪਰਿਆ ਲੱਗ ਰਿਹਾ ਹੈ। ਮੌਕੇ 'ਤੇ ਮੋਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਤੜਕਸਾਰ ਲਗਪਗ 3 ਵਜੇ ਦੇ ਕਰੀਬ ਵਾਪਰਿਆ ਹੈ।