ਥਾਣਾ ਸਿਟੀ ਦੋ ਦੀ ਹਦੂਦ ਦੇ ਬਾਹਰ ਇਕੱਠੇ ਹੋਏ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਵੱਲੋਂ ਸੰਘਰਸ਼ ਉਲੀਕਣ ਦੀ ਕੀਤੀ ਜਾ ਰਹੀ ਤਿਆਰੀ
ਕਾਂਗਰਸ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਥਾਣਾ ਸਿਟੀ ਦੋ ਦੀ ਪੁਲਿਸ ਵੱਲੋਂ ਗ੍ਰਿਫਤਾਰ
ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 18 ਨਵੰਬਰ
ਆਸਥਾ ਕਲੋਨੀ ਦੇ ਵਿੱਚ ਸਥਿਤ ਥਰੀ ਸਟਾਰ ਰੇਡੀਅਂਟ ਪਲਾਜ਼ਾ ਦੇ ਵਿੱਚ ਵਿਆਹ ਦਾ ਸਮਾਗਮ ਰੱਖਿਆ ਗਿਆ ਹੈ। ਜਿਸਦੇ ਵਿਆਹ ਸਮਾਗਮ ਨੂੰ ਲੈ ਕੇ ਰੇਡੀਅਂਟ ਪਲਾਜ਼ਾ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਦਾ ਕੰਮ ਚੱਲ ਰਿਹਾ ਹੈ ਅਤੇ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਮਾਗਮ ਦੇ ਦੌਰਾਨ ਰੇਡੀਅਂਟ ਪਲਾਜ਼ਾ ਦੇ ਬਾਹਰ ਆਸਥਾ ਕਲੋਨੀ ਦੀ ਹਦੂਦ ਦੇ ਵਿੱਚ ਕਿਸੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਬਹਿਸਬਾਜੀ ਹੋ ਗਈ ਜੋ ਬਹਿਸਵਾਜੀ ਤਕਰਾਰ ਅਤੇ ਫਿਰ ਲੜਾਈ ਝਗੜੇ ਵਿੱਚ ਤਬਦੀਲ ਹੋ ਗਈ। ਜਿਸ ਤੋਂ ਬਾਅਦ ਨਗਰ ਕੌਂਸਲ ਬਰਨਾਲਾ ਦੇ ਇੱਕ ਕੌਂਸਲਰ ਦੇ ਚਚੇਰੇ ਭਰਾ ਜਿਸ ਨੂੰ ਲੋਕ ਕਾਲੂ ਦੇ ਨਾਮ ਨਾਲ ਜਾਣਦੇ ਹਨ ਅਤੇ ਉਸਦਾ ਸਾਥੀ ਪੰਕਜ ਕੁਮਾਰ ਜੋ ਆਪਣੇ ਤਿੰਨ ਕੁ ਦਰਜਨ ਸਾਥੀਆਂ ਦੇ ਨਾਲ ਪੈਲਸ ਦੇ ਬਾਹਰ ਪਹੁੰਚ ਗਿਆ। ਜਿਸ ਨੇ ਪੈਲਸ ਦੇ ਬਾਹਰ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਜਦ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਅਤੇ ਉਹਨਾਂ ਦੇ ਸਾਥੀਆਂ ਨੂੰ ਇਤਲਾਅ ਮਿਲੀ ਕਿ ਪੈਲਸ ਦੇ ਬਾਹਰ ਕੁਝ ਲੋਕ ਲਲਕਾਰੇ ਮਾਰ ਰਹੇ ਹਨ ਅਤੇ ਇਕੱਠੇ ਹੋ ਗਏ ਹਨ। ਤਾਂ ਜਦੋਂ ਉਹ ਰੈਡੀਅਂਟ ਪਲਾਜ਼ਾ ਦੀ ਤੀਸਰੀ ਮੰਜ਼ਿਲ ਤੋਂ ਨੀਚੇ ਉਤਰ ਕੇ ਆਏ ਤਾਂ ਉਹਨਾਂ ਨੇ ਝਗੜਾ ਸ਼ੁਰੂ ਕਰ ਦਿੱਤਾ। ਇਸ ਝਗੜੇ ਦੇ ਦੌਰਾਨ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਅਤੇ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਘੋਨਾ ਅਤੇ ਉਹਨਾਂ ਦੇ ਸਾਥੀ ਮੌਜੂਦ ਸਨ। ਜਿੱਥੇ ਦੋਹੇ ਧਿਰਾਂ ਨੂੰ ਸ਼ਾਂਤ ਕਰਨ ਦੇ ਲਈ ਜਦ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹੇਸ਼ ਕੁਮਾਰ ਲੋਟਾਂ ਨੇ ਕਿਹਾ ਕਿ ਤੁਹਾਡਾ ਆਪਸੀ ਝਗੜਾ ਹੈ। ਇਸ ਨੂੰ ਆਪਸ ਵਿੱਚ ਹੀ ਸੁਲਝਾਓ ਸਾਡੀ ਖੁਸ਼ੀਆਂ ਦੇ ਵਿੱਚ ਰੰਗ ਦੇ ਵਿੱਚ ਭੰਗ ਨਾ ਪਾਓ। ਉਹਨਾਂ ਦੇ ਵੱਲੋਂ ਮਾਮਲਾ ਸ਼ਾਂਤ ਕਰਵਾਉਣ ਨੂੰ ਲੈ ਕੇ ਜਦ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਲੋਟਾ ਦੇ ਨਾਲ ਵੀ ਬਦਸਲੂਕੀ ਕੀਤੀ ਅਤੇ ਹੱਥੋਂ ਪਾਈ ਤੱਕ ਉੱਤਰ ਆਏ ਜਿਸ ਤੋਂ ਬਾਅਦ ਮਾਹੌਲ ਬੇਕਾਬੂ ਹੁੰਦਾ ਦੇਖ ਕੇ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਹੱਥੋ ਪਾਈ ਕਰ ਰਹੇ ਲੋਕਾਂ ਨੂੰ ਰੋਕਿਆ ਤਾਂ ਉਹਨਾਂ ਵੱਲੋਂ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਝਗੜਾ ਸ਼ੁਰੂ ਹੋ ਗਿਆ। ਜਿਸ ਦੌਰਾਨ ਆਪਸੀ ਝਗੜੇ ਵਿੱਚ ਦੋਹੇ ਧਿਰਾਂ ਦੇ ਦੂਜੀ ਧਿਰ ਦੇ ਪੰਕਜ ਕੁਮਾਰ ਦੇ ਕੁਝ ਸੱਟਾਂ ਲੱਗੀਆਂ ਜੋ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਹੈ ਅਤੇ ਹਲਕਾ ਭਦੋੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦਾ ਅਤੀ ਨਜ਼ਦੀਕੀ ਦੱਸਿਆ ਜਾ ਰਿਹਾ ਹੈ। ਜਿਸਦੇ ਬਿਆਨਾਂ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਈਪੀਸੀ ਦੀ ਧਾਰਾ 379 323 ਲੜਾਈ ਝਗੜਾ ਚੋਰੀ ਭੰਨ ਤੋੜ ਅਤੇ ਅਸਲਾ ਐਕਟ ਲਗਾਇਆ ਗਿਆ ਹੈ ਜੋ ਕਿ ਨੋਨ ਵੇਲੇਬਲ ਅਫੈਂਸ ਹੈ ਅਤੇ ਥਾਣਾ ਸਿਟੀ ਦੋ ਦੀ ਪੁਲਿਸ ਦੇ ਵੱਲੋਂ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਅਤੇ ਉਸਦੇ ਸਾਥੀ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਘੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਥਾਣਾ ਸਿਟੀ ਦੋ ਦੇ ਵਿੱਚ ਹਵਾਲਾਤ ਬੰਦ ਹਨ।
ਐਸਐਸਪੀ ਅਤੇ ਡੀਐਸਪੀ ਸਿਟੀ ਨੂੰ ਮਿਲੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਕਿਹਾ ਪੁਲਿਸ ਨੇ ਕੀਤੀ ਧੱਕਾ ਸ਼ਾਹੀ
ਉੱਘੇ ਟਰਾਂਸਪੋਰਟਰ ਅਤੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਦੇ ਵੱਲੋਂ ਇਸ ਮਾਮਲੇ ਦੀ ਇਤਲਾਅ ਮਿਲਦਿਆਂ ਹੀ ਜਿੱਥੇ ਥਾਣਾ ਸਿਟੀ ਦੋ ਦੇ ਵਿੱਚ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ। ਉੱਥੇ ਹੀ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਦ ਧੱਕਾਸ਼ਾਹੀ ਦਾ ਸ਼ੱਕ ਜਾਹਿਰ ਹੋਇਆ ਤਾਂ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਅਤੇ ਡੀਐਸਪੀ ਸਿਟੀ ਸਤਬੀਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਧੱਕਾਸ਼ਾਹੀ ਕੀਤੀ ਜਾ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੀ ਡੁੰਘਾਈ ਨਾਲ ਘੋਖ ਕੀਤੇ ਬਿਨਾਂ ਹੀ ਮੁਕਦਮਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਇਸ ਮੁਕਦਮੇ ਨੂੰ ਰੱਦ ਨਾ ਕੀਤਾ ਗਿਆ ਅਤੇ ਉਹਨਾਂ ਦੇ ਸਾਥੀਆਂ ਨਾਲ ਧੱਕਾਸ਼ਾਹੀ ਬੰਦ ਨਾ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਕਾਂਗਰਸ ਹਾਈ ਕਮਾਨ ਆਲਾ ਕਮਾਨ ਦੇ ਹੁਕਮਾਂ ਤਹਿਤ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।
ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਹਾਈ ਕੋਰਟ ਦੇ ਮੁਕਦਮੇ ਨਾਲ ਜੁੜ ਰਹੀਆਂ ਮਹੇਸ਼ ਕੁਮਾਰ ਲੋਟਾ ਤੇ ਦਰਜ ਕੇਸ ਦੀਆਂ ਤਾਰਾਂ
ਸ਼ਹਿਰ ਦੇ ਵਿੱਚ ਇੱਕ ਚੁੰਘ ਚਰਚਾ ਚੱਲ ਰਹੀ ਹੈ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਦੇ ਉੱਪਰ ਦਰਜ ਕੀਤੇ ਗਏ ਮੁਕਦਮੇ ਦੀਆਂ ਤਾਰਾਂ ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਨੂੰ ਲੈ ਕੇ ਅੜੀਕਾ ਬਣੇ ਮਹੇਸ਼ ਕੁਮਾਰ ਲੋਟਾ ਦੀ ਹਾਈ ਕੋਰਟ ਵਿੱਚ ਪੈਰਵਾਈ ਨੂੰ ਰੋਕਣ ਲਈ ਕੀਤੀ ਗਈ ਕਾਰਵਾਈ ਦੱਸੀ ਜਾ ਰਹੀ ਹੈ। ਮਹੇਸ਼ ਕੁਮਾਰ ਲੋਟਾ ਦੇ ਉੱਪਰ ਦਰਜ ਮੁਕਦਮੇ ਦੀਆਂ ਤਾਰਾਂ ਹਾਈਕੋਰਟ ਦੇ ਵਿੱਚ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੇ ਸਟੇ ਆਰਡਰ ਅਤੇ ਮੁਕਦਮੇ ਦੇ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਹਨ। ਇੱਥੇ ਦੱਸਣਯੋਗ ਹੈ ਕਿ ਮਹੇਸ਼ ਕੁਮਾਰ ਲੋਟਾ ਦੇ ਵੱਲੋਂ ਨਗਰ ਕੌਂਸਲ ਦੇ ਵਿੱਚ ਵੱਖ-ਵੱਖ ਸਮਿਆਂ ਉੱਪਰ ਹੋਏ ਘੋਟਾਲਿਆਂ ਨੂੰ ਲੈ ਕੇ ਆਪਣੀ ਆਵਾਜ਼ ਕਈ ਵਾਰ ਬੁਲੰਦ ਕੀਤੀ ਹੈ ਅਤੇ ਨਗਰ ਕੌਂਸਲ ਦੇ ਵਿੱਚ ਤਾਜ਼ਾ ਮਾਮਲਾ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਅਤੇ ਬੀਤੇ ਕੁਝ ਮਹੀਨੇ ਪਹਿਲਾਂ ਦਰਖਤਾਂ ਨੂੰ ਕੱਟਣ ਦਾ ਮਾਮਲਾ ਵੀ ਉਛਾਲਿਆ ਸੀ। ਇਸ ਦੇ ਨਾਲ ਨਾਲ ਹੀ ਸ਼ਹਿਰ ਦੇ ਵਿੱਚ ਨਜਾਇਜ਼ ਕਲੋਨੀਆਂ ਨੂੰ ਲੈ ਕੇ ਵੀ ਆਵਾਜ਼ ਬੁਲੰਦ ਕੀਤੀ ਗਈ ਸੀ। ਮਹੇਸ਼ ਕੁਮਾਰ ਲੋਟਾਂ ਦੇ ਵੱਲੋਂ ਨਗਰ ਕੌਂਸਲ ਨੂੰ ਪਾਈਆਂ ਭਾਜੜਾਂ ਦੇ ਕਾਰਨ ਇਸ ਮੁਕਦਮੇ ਨੂੰ ਦਰਜ ਕਰਨ ਦੀ ਜੋ ਚੁੰਘ ਚਰਚਾ ਹੈ ਉਹ ਸ਼ਹਿਰ ਵਿੱਚ ਖੂਬ ਚੱਲ ਰਹੀ ਹੈ ਅਤੇ ਇਸ ਚਰਚੇ ਵੀ ਚੱਲ ਰਹੇ ਹਨ ਕਿ ਮਹੇਸ਼ ਕੁਮਾਰ ਲੋਟਾਂ ਦੇ ਉੱਪਰ ਮੁਕਦਮਾ ਦਰਜ ਕਰਕੇ ਮੌਜੂਦਾ ਸਰਕਾਰ ਦੇ ਕੁਝ ਨੁਮਾਇੰਦਿਆਂ ਅਤੇ ਰਾਜਨੀਤਿਕ ਸ਼ਕਤੀਆਂ ਦੇ ਨਾਲ ਸ਼ਕਤੀਸ਼ਾਲੀ ਲੀਡਰਾਂ ਦੇ ਵੱਲੋਂ ਕਿੜ ਕੱਢੀ ਗਈ ਹੈ।
ਬਰਨਾਲਾ ਧਨੋਲਾ ਰੋਡ ਦੇ ਉੱਤੇ ਬਣੇ ਥਰੀ ਸਟਾਰ ਰੇਡੀਅਂਟ ਪਲਾਜਾ ਰੈਸਟੋਰੈਂਟ ਦੇ ਵਿੱਚ ਬੀਤੀ ਰਾਤ ਇੱਕ ਪਾਰਟੀ ਚੱਲ ਰਹੀ ਸੀ। ਜਿੱਥੇ ਇਸ ਪਾਰਟੀ ਦੇ ਦੌਰਾਨ ਆਪਸ ਵਿੱਚ ਤਕਰਾਰ ਹੋ ਗਈ ਅਤੇ ਤਕਰਾਰ ਲੜਾਈ ਝਗੜੇ ਵਿੱਚ ਤਬਦੀਲ ਹੋ ਗਈ। ਜਿੱਥੇ ਦੋ ਧਿਰਾਂ ਦੇ ਵਿੱਚ ਆਪਸੀ ਵਿਵਾਦ ਹੋ ਗਿਆ। ਇਸ ਵਿਵਾਦ ਤੋਂ ਬਾਅਦ ਰੇਡੀਅਂਟ ਪਲਾਜ਼ਾ ਕੁੱਟਮਾਰ ਦਾ ਮਾਮਲਾ ਥਾਣਾ ਸਿਟੀ ਦੋ ਦੇ ਵਿੱਚ ਪਹੁੰਚ ਗਿਆ ਜਿੱਥੇ ਥਾਣਾ ਸਿਟੀ ਦੋ ਦੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੁੱਟਮਾਰ ਚੋਰੀ ਅਤੇ ਹੋਰ ਤੋੜ ਭੰਨ ਦਾ ਜੋ ਮੁਕਦਮਾ ਸੀ ਉਹ ਸ਼ਿਕਾਇਤ ਉੱਪਰ ਦਰਜ ਕੀਤਾ ਗਿਆ ਜਿਸ ਵਿੱਚ ਕਈ ਲੋਕਾਂ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਹੈ ਇਸ ਪੁਲਿਸ ਹਿਰਾਸਤ ਦੇ ਵਿੱਚ ਕਾਂਗਰਸ ਦੇ ਬਲਾਕ ਬਰਨਾਲਾ ਦੇ ਬਲਾਕ ਪ੍ਰਧਾਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹੇਸ਼ ਕੁਮਾਰ ਲੋਟਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਸਿਟੀ ਦੋ ਦੇ ਬਾਹਰ ਵੱਢੀ ਗਿਣਤੀ ਦੇ ਵਿੱਚ ਕਾਂਗਰਸੀ ਇਕੱਠੇ ਹੋ ਗਏ ਹਨ ਅਤੇ ਉਹਨਾਂ ਦੇ ਵੱਲੋਂ ਇਸ ਧੱਕਾਸ਼ਾਹੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਮੁਕਦਮਾ ਰੱਦ ਨਾ ਕੀਤਾ ਗਿਆ ਅਤੇ ਹਿਰਾਸਤ ਤੋਂ ਵਾਹੜ ਨਾ ਕੱਢਿਆ ਗਿਆ ਤਾਂ ਉਹਨਾਂ ਦੇ ਵੱਲੋਂ ਪਾਰਟੀ ਦੇ ਨਾਲ ਗੱਲਬਾਤ ਕਰਕੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਘਟਨਾ ਦਾ ਪੂਰਾ ਮਾਮਲਾ ਕੀ ਹੈ ਕੀ ਪੂਰੀ ਘਟਨਾ ਹੋਈ ਹੈ ਇਸ ਦਾ ਹਾਲੇ ਤੱਕ ਕੋਈ ਵੀ ਪੂਰਾ ਖੁਲਾਸਾ ਨਹੀਂ ਹੋ ਸਕਿਆ ਹੈ। ਜਿਸ ਤੋਂ ਬਾਅਦ ਗਿਰਫਤਾਰੀ ਨੂੰ ਲੈ ਕੇ ਕਾਂਗਰਸੀਆਂ ਦੇ ਵਿੱਚ ਰੋਸ਼ ਦਿਖਾਈ ਦੇ ਰਿਹਾ ਹੈ।