ਬੀਬੀਐਨ ਨੈਟਵਰਕ ਪੰਜਾਬ ਚੰਡੀਗੜ੍ਹ ਬਿਊਰੋ, 21 ਨਵੰਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ’ਚ ਤਾਇਨਾਤ ਏਐੱਸਆਈ ਜਗਪਾਲ ਸਿੰਘ ਸਵੇਰੇ ਆਪਣੇ ਕੁਆਰਟਰ ’ਚ ਮ੍ਰਿਤਕ ਮਿਲਿਆ। ਸੈਕਟਰ-22 ਚੌਕੀ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ ਤੇ ਪੰਜਾਬ ਪੁਲਿਸ ਦੇ ਏਐੱਸਆਈ ਜਗਪਾਲ ਸਿੰਘ ਨੂੰ ਸੈਕਟਰ-23 ’ਚ ਸਰਕਾਰੀ ਨਿਵਾਸ ਮਿਲਿਆ ਹੋਇਆ ਸੀ। ਉਹ ਮੂਲ ਰੂਪ ’ਚ ਪੰਜਾਬ ਦੇ ਰਹਿਣ ਵਾਲੇ ਸਨ। ਉਨ੍ਹਾਂ ਨੂੰ ਸਵੇਰੇ 8 ਵਜੇ ਡਿਊਟੀ ’ਤੇ ਪਹੁੰਚਣਾ ਸੀ। ਜਦੋਂ ਉਹ ਨਹੀਂ ਪੁੱਜੇ ਤਾਂ ਉਨ੍ਹਾਂ ਦੇ ਕੁਆਰਟਰ ’ਚ ਜਾ ਕੇ ਦੇਖਿਆ ਗਿਆ। ਉਹ ਉੱਥੇ ਮ੍ਰਿਤਕ ਪਏ ਮਿਲੇ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲਈ ਤੇ ਪੋਸਟਮਾਰਟਮ ਲਈ ਜੀਐੱਮਸੀਐੱਚ-16 ਭੇਜ ਦਿੱਤੀ।
ADVERTISEMENT
ADVERTISEMENT
ADVERTISEMENT