ਬੀਬੀਐਨ ਨੈਟਵਰਕ ਪੰਜਾਬ ਹੁਸ਼ਿਆਰਪੁਰ ਬਿਊਰੋ, 21 ਨਵੰਬਰ
ਜਗਜੀਤ ਸਿੰਘ ਪੁੱਤਰ ਮਲਕੀਤ ਸਿੰਘ ਉਮਰ 43 ਸਾਲ ਬੀਤੇ ਕੱਲ੍ਹ ਆਪਣੇ ਮੋਟਰਸਾਈਕਲ 'ਤੇ ਰਾਤ 9 ਵਜੇ ਸ਼ੂਗਰ ਮਿਲ ਰੰਧਾਵਾ ਡਿਊਟੀ ਕਰਨ ਜਾ ਰਿਹਾ ਸੀ ਅਤੇ ਪਿੰਡ ਭਾਨੇ ਦੇ ਨਜ਼ਦੀਕ ਰੰਜਨ ਸ਼ੈਲਰ ਸਾਹਮਣੇ ਸੜਕ ਦੇ ਸੱਜੇ-ਖੱਬੇ ਝੋਨੇ ਨਾਲ ਲੱਦੀਆਂ ਟਰਾਲੀਆਂ ਖੜ੍ਹੀਆਂ ਸਨ। ਜਗਜੀਤ ਸਿੰਘ ਦਾ ਮੋਟਰਸਾਈਕਲ ਟਰਾਲੀ ਨਾਲ ਟਕਰਾ ਗਿਆ ਤੇ ਜਿਸ ਕਾਰਨ ਉਸ ਦੇ ਸਿਰ ਤੇ ਛਾਤੀ 'ਚ ਗੁਝੀਆਂ ਸੱਟਾਂ ਲੱਗ ਗਈਆਂ। ਜਗਜੀਤ ਸਿੰਘ ਉੱਥੇ ਹੀ ਲੰਮੇ ਪੈ ਗਿਆ। ਉਸ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਜਗਜੀਤ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਛੋਟੀਆਂ ਬੇਟੀਆਂ ਛੱਡ ਗਿਆ। ਪਰਿਵਾਰ ਤੇ ਸਕੇ ਸਬੰਧੀਆਂ 'ਚ ਸੋਗ ਦੀ ਲਹਿਰ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਸਰਕਲ ਪ੍ਰਧਾਨ ਬਲਵਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ।