ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 21 ਨਵੰਬਰ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਸੂਚੀ’ਚ ਵੱਡਾ ਫੇਰਬਦਲ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀਆਂ ਦੇ ਵਿਭਾਗ ਬਦਲਦੀਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਮਾਈਨਿੰਗ ਵਿਭਾਗ, ਵਾਟਰ ਰਿਸੋਰਸਿਸ ਵਿਭਾਗ, ਤੇ ਸਾਇੰਸ ਟੈਕਨੋਲਜੀ ਐਂਡ ਇਨਵਾਇਰਮੈਂਟ ਵਾਪਸ ਲੈ ਕੇ ਚੇਤਨ ਸਿੰਘ ਜੌੜਾਮਾਜਰਾ ਨੂੰ ਦਿੱਤਾ ਗਿਆ ਹੈ। ਇਸ ਨਾਲ ਜੌੜਾਮਾਜਰਾ ਕੋਲ ਹੁਣ ਸੱਤ ਵਿਭਾਗਾਂ ਦੀ ਜ਼ਿੰਮੇਵਾਰੀ ਹੋਵੇਗੀ। ਮੀਤ ਹੇਅਰ ਕੋਲ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਹੀ ਰਹਿ ਗਿਆ ਹੈ। ਇਸੇ ਤਰ੍ਹਾਂ ਚੇਤਨ ਸਿੰਘ ਜੋੜਾਮਾਜਰਾ ਕੋਲ ਡਿਫੈਂਸ ਸਰਵਿਸ ਵੈਲਫੇਅਰ, ਸੁਤੰਤਰਤਾ ਸੈਨਾਨੀ, ਹੋਰਟੀਕਲਚਰ ਵਿਭਾਗ, ਮਾਈਨਿੰਗ ਵਿਭਾਗ,ਸੂਚਨਾ ਅਤੇ ਪਬਲਿਕ ਰਿਲੇਸ਼ਨ ਵਿਭਾਗ, ਵਾਟਰ ਰਿਸੋਰਸਿਸ ਵਿਭਾਗ, ਕਨਵਰਸ਼ਨ ਆਫ ਲੈਂਡ ਐਂਡ ਵਾਟਰ ਵਿਭਾਗ ਦੇ ਦਿੱਤਾ ਹੈ।
ADVERTISEMENT
ADVERTISEMENT
ADVERTISEMENT