ਅੱਜ ਸ਼ਾਮ 8 ਵਜੇ ਤੋਂ 10 ਵਜੇ ਤੱਕ ਦਾ ਵਿੰਟੇਜ ਚ ਸਮਾਗਮ ਨੂੰ ਲੈ ਕੇ ਤਿਆਰੀਆਂ ਮੁਕੰਮਲ
ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 22 ਨਵੰਬਰ
ਬਰਨਾਲਾ ਸੰਗਰੂਰ ਨੈਸ਼ਨਲ ਹਾਈਵੇ ਨੇੜੇ ਟੀ ਪੁਆਇੰਟ ਦਾ ਵਿਨਟੇਜ ਰੈਸਟੋਰੈਂਟ ਦੇ ਵਿੱਚ ਅੱਜ ਇੰਡਸਟਰੀ ਚੈਂਬਰ ਦੇ ਜ਼ਿਲ੍ਹਾ ਚੇਅਰਮੈਨ ਅਤੇ ਦਾ ਵਿਨਟੇਜ ਦੇ ਸੰਚਾਲਕ ਵਿਜੇ ਗਰਗ ਦੇ ਵੱਲੋਂ ਲੋਕਾਂ ਦੇ ਮਨੋਰੰਜਨ ਦੇ ਲਈ ਸਟਾਰਟ ਨਾਈਟ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਜਿੱਥੇ ਇਸ ਸਟਾਰਟ ਨੈਟ ਦੇ ਵਿੱਚ ਮਿਊਜੀਕਲ ਨਾਈਟ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਬਠਿੰਡਾ ਤੋਂ ਮਸ਼ਹੂਰ ਕਲਾਕਾਰ ਪਹੁੰਚ ਰਹੇ ਹਨ ਜਿਨਾਂ ਦੇ ਵੱਲੋਂ ਲੋਕਾਂ ਦਾ ਸੱਭਿਆਚਾਰਕ ਗੀਤਾਂ ਦੇ ਨਾਲ ਮਨੋਰੰਜਨ ਕੀਤਾ ਜਾਵੇਗਾ ਇਹ ਪ੍ਰੋਗਰਾਮ ਸ਼ਾਮ 8 ਵਜੇ ਤੋਂ 10 ਵਜੇ ਤੱਕ ਦਾ ਰੱਖਿਆ ਗਿਆ ਹੈ। ਜਿਸ ਵਿੱਚ ਸ਼ਹਿਰ ਦੇ ਲੋਕਾਂ ਅਤੇ ਪਹੁੰਚ ਰਹੀਆਂ ਫੈਮਿਲੀਆਂ ਦੇ ਲਈ ਪੁਖਤਾ ਅਤੇ ਢੁਕਮੇ ਪ੍ਰਬੰਧ ਕਿੱਥੇ ਗਏ ਹਨ। ਇਸ ਪ੍ਰੋਗਰਾਮ ਦੀ ਐਂਟਰੀ ਓਪਨ ਰੱਖੀ ਗਈ ਹੈ ਅਤੇ ਲੋਕਾਂ ਦੀ ਸਹੂਲਤ ਲਈ ਕੋਈ ਵੀ ਐਕਸਟਰਾ ਫੀਸ ਨਹੀਂ ਰੱਖੀ ਗਈ ਹੈ। ਇਸ ਸਮਾਗਮ ਚ ਹਿੱਸਾ ਲੈਣ ਲਈ ਅਡਵਾਂਸ ਬੁਕਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਲੋਕਾਂ ਦੇ ਲਈ ਸ਼ੁੱਧ ਅਤੇ ਵਧੀਆ ਕੁਆਲਿਟੀ ਦਾ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ।