ਬੀਬੀਐਨ ਨੈਟਵਰਕ ਪੰਜਾਬ ਮਾਨਸਾ ਬਿਊਰੋ,23 ਨਵੰਬਰ
ਫਿਲਪੀਨਜ਼ ਦੇ ਮਨੀਲਾ ‘ਚ ਰੋਜ਼ੀ ਰੋਟੀ ਕਮਾਉਣ ਗਏ ਜ਼ਿਲ੍ਹਾ ਮਾਨਸਾ ਦੇ ਪਿੰਡ ਕਲੈਹਰੀ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਤੇ ਮਦਦ ਦੀ ਗੁਹਾਰ ਲਗਾਈ ਹੈ। ਉਧਰ ਇਸ ਮੰਦਭਾਗੀ ਘਟਨਾ ਦੀ ਖ਼ਬਰ ਮਿਲਣ ’ਤੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ ਹੈ। ਕਰਮਜੀਤ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਮਨੀਲਾ (ਫਿਲਪੀਨਜ਼) ਗਿਆ ਸੀ। 22 ਨਵੰਬਰ 2023 ਨੂੰ ਉਸ ਦੇ ਲੜਕੇ ਕਰਮਜੀਤ ਸਿੰਘ ਦੀ ਗੁਰਦਿਆਂ ਦੀ ਇਨਫ਼ੈਕਸ਼ਨ ਕਾਰਨ ਅਚਾਨਕ ਮੌਤ ਹੋ ਗਈ ਤੇ ਜਿਸ ਦੀ ਮ੍ਰਿਤਕ ਦੇਹ ਉਥੇ ਹੀ ਹੈ। ਸਾਰਾ ਪਰਿਵਾਰ ਡੂੰਘੇ ਸਦਮੇ ’ਚ ਹੈ। ਕ੍ਰਿਪਾ ਕਰਕੇ ਮਦਦ ਕੀਤੀ ਜਾਵੇ ਅਤੇ ਮੇਰੇ ਲੜਕੇ ਕਰਮਜੀਤ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਮੰਗਵਾਈ ਜਾਵੇ ਤਾਂ ਜੋ ਅੰਤਿਮ ਰਸਮਾਂ ਨੂੰ ਪਰਿਵਾਰ ਵੱਲੋਂ ਪੂਰਾ ਕੀਤਾ ਜਾ ਸਕੇ।