ਬੀਬੀਐਨ ਨੈਟਵਰਕ ਪੰਜਾਬ ਰੋਪੜ ਬਿਊਰੋ,24 ਨਵੰਬਰ
ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦੀ ਭਰਤੀ ਪੂਰੀ ਕਰਵਾਉਣ ਲਈ ਪੈਰਵਾਈ ਕਰ ਰਹੀ ਅਤੇ 25 ਨਵੰਬਰ ਸ਼ਨਿਚਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਵਿਖੇ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਹੈ।ਪੰਜਾਬ ਸਰਕਾਰ ਦੀਆਂ ਗ਼ਲਤੀਆਂ ਦਾ ਖਮਿਆਜ਼ਾ ਈਟੀਟੀ 5994 ਯੂਨੀਅਨ ਨੂੰ ਸੜਕਾਂ ’ਤੇ ਠੰਢੀਆਂ ਰਾਤਾਂ ਕੱਟ ਕੇ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਵਿਭਾਗ ਵੱਲੋਂ ਕੱਢੇ ਗਏ ਤਰੁੱਟੀਆਂ ਭਰੇ ਨੋਟੀਫਿਕੇਸ਼ਨ ਕਾਰਨ ਹੀ ਅੱਜ ਉਕਤ ਭਰਤੀ ਅਦਾਲਤਾਂ ਵਿਚ ਰੁਲ਼ ਰਹੀ ਹੈ। ਇਹ ਸਭ ਸਰਕਾਰ ਤੇ ਸਿੱਖਿਆ ਵਿਭਾਗ ਦੀ ਗ਼ਲਤੀ ਕਾਰਨ ਹੋਇਆ ਹੈ। ਇਸ ਲਈ ਭਰਤੀ ਨੂੰ ਕੋਰਟ ਵਿਚੋਂ ਬਾਹਰ ਕਢਵਾਉਣਾ ਵੀ ਹੁਣ ਸਰਕਾਰ ਦਾ ਹੀ ਮੁੱਢਲਾ ਫ਼ਰਜ਼ ਬਣਦਾ ਹੈ। ਉਨ੍ਹਾਂ ਆਖਿਆ ਕਿ ਜੇ ਪੰਜਾਬ ਸਰਕਾਰ ਦਿਲਚਸਪੀ ਲਏ ਤਾਂ ਈਟੀਟੀ 5994 ਭਰਤੀ ਇਕ ਦਿਨ ਵਿਚ ਹੀ ਕੋਰਟ ਵਿੱਚੋਂ ਬਾਹਰ ਆ ਸਕਦੀ ਹੈ ਅਤੇ ਪਰ ਪੰਜਾਬ ਸਰਕਾਰ ਅਜਿਹਾ ਨਹੀਂ ਕਰ ਰਹੀ।ਪੰਜਾਬ ਸਰਕਾਰ ਕੋਲ਼ ਏਨੇ ਵੱਡੇ ਕਾਨੂੰਨੀ ਮਾਹਰ ਹੋਣ ਦੇ ਬਾਵਜੂਦ ਬੇਰੁਜ਼ਗਾਰਾਂ ਨੂੰ ਖ਼ੁਦ ਨਿੱਜੀ ਵਕੀਲ ਕਰ ਕੇ ਭਰਤੀ ਕੋਰਟ ਵਿੱਚੋਂ ਬਾਹਰ ਕਢਵਾਉਣ ਲਈ ਲੜਾਈ ਲੜਨੀ ਪੈ ਰਹੀ ਹੈ। ਉਨ੍ਹਾਂ ਆਖਿਆ ਕਿ ਜੇ ਸਰਕਾਰ ਨੇ ਜਲਦ ਤੋਂ ਜਲਦ ਉਕਤ ਭਰਤੀ ਨੂੰ ਕੋਰਟ ਵਿੱਚੋਂ ਬਾਹਰ ਨਾ ਕਢਵਾਇਆ ਤਾਂ ਆਉਣ ਵਾਲੇ ਸਮੇਂ ’ਚ ਹੋਰ ਤਿੱਖੇ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ।