ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ,24 ਨਵੰਬਰ
ਹਵਸ 'ਚ ਅੰਨ੍ਹੇ ਹੋਏ 42 ਸਾਲ ਦੇ ਵਿਅਕਤੀ ਨੇ ਵਿਹੜੇ 'ਚ ਹੀ ਰਹਿੰਦੀ 11 ਸਾਲ ਦੀ ਮਾਸੂਮ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ l ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਹਰ ਰੋਜ਼ ਵਾਂਗ ਆਪਣੇ ਕੰਮ 'ਤੇ ਗਈ ਹੋਈ ਸੀ l ਕਮਰੇ 'ਚ ਉਸ ਦੀ 11 ਸਾਲ ਦੀ ਲੜਕੀ ਇਕੱਲੀ ਹੀ ਮੌਜੂਦ ਸੀ। ਇਸੇ ਦੌਰਾਨ ਉਸ ਦੀ ਭਰਜਾਈ ਦਾ ਫੋਨ ਆਇਆ ਕਿ ਵਿਹੜੇ 'ਚ ਹੀ ਰਹਿਣ ਵਾਲਾ ਅਨੁਰੋਧ ਸੈਣੀ ਉਸ ਦੀ ਬੇਟੀ ਨੂੰ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਗਿਆ ਹੈ ਤੇ ਉਸ ਨਾਲ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ। ਔਰਤ ਤੁਰੰਤ ਆਪਣੇ ਕਮਰੇ 'ਚ ਪਹੁੰਚੀ ਤੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ੁਕਰਵਾਰ ਦੁਪਹਿਰ ਤੋਂ ਬਾਅਦ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।