ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ,24 ਨਵੰਬਰ
ਦਿਲ ਦੌਰਾ ਪੈਣ ਕਾਰਨ ਜਦੋਂ ਲੜਕੀ ਨੂੰ ਇਲਾਜ ਲਈ ਲਿਜਾਇਆ ਰਿਹਾ ਸੀ ਤਾਂ ਵਿਆਹ ਦਾ ਟੈਂਟ ਲੱਗਣ ਕਰਕੇ ਰਾਸਤਾ ਨਾ ਮਿਲਣ ਕਰਕੇ ਲੜਕੀ ਦੀ ਮੌਤ ਹੋ ਗਈ ਹੈ, ਜਿਸ ਕਰਕੇ ਇਲਾਕਾ ਵਾਸੀਆਂ ’ਚ ਵੀ ਰੋਸ ਪੈਦਾ ਹੋ ਗਿਆ ਹੈ । ਮ੍ਰਿਤਕ ਲੜਕੀ ਦਾ ਪਛਾਣ ਕਾਜਲ ਪੁੱਤਰੀ ਸਵ. ਬਲਦੇਵ ਸਿੰਘ ਵਾਸੀ ਗੁਰੂ ਨਾਨਕ ਨਗਰ ਖੰਨਾ ਵਜੋਂ ਹੋਈ ਹੈ ਅਤੇ ਗਲੀ ਨੰਬਰ 4 ਗੁਰੂ ਨਾਨਕ ਨਗਰ ਦੀ ਰਹਿਣ ਵਾਲੀ ਨੌਜਵਾਨ ਲੜਕੀ ਕਾਜਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਇਲਾਜ ਵਾਸਤੇ ਹਸਪਤਾਲ ਲਿਜਾਇਆ ਜਾ ਰਿਹਾ ਸੀ। ਜਦੋਂ ਮਾਡਲ ਟਾਊਨ ਦੀ ਮੇਨ ਗਲੀ ’ਚ ਪਹੁੰਚੇ ਤਾਂ ਵਿਆਹ ਦਾ ਟੈਂਟ ਲੱਗਾ ਹੋਣ ਕਾਰਨ ਰਸਤਾ ਨਾ ਮਿਲਿਆ ਤੇ 15 ਤੋਂ 20 ਮਿੰਟ ਲੜਕੀ ਉਥੇ ਹੀ ਤੜਫਦੀ ਰਹੀ। ਜਦੋਂ ਤੱਕ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਗੁਰੂ ਗੋਬਿੰਦ ਸਿੰਘ ਨਗਰ ਆਦਿ ਮੁਹੱਲਿਆਂ ਨੂੰ ਰਸਤਾ ਜਾਂਦਾ ਹੈ। ਇੱਕੋ ਹੀ ਮੇਨ ਰਸਤਾ ਹੈ ਤੇ ਇਸ ਗਲੀ ’ਚ ਰੋਜ਼ਾਨਾ ਹੀ ਵਿਆਹ ਪਾਰਟੀਆਂ ਦੇ ਟੈਂਟ ਲੱਗੇ ਹੋਣ ਕਾਰਨ ਮਹਲਾ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।