ਬੀਬੀਐਨ ਨੈਟਵਰਕ ਪੰਜਾਬ ਜਲੰਧਰ ਬਿਊਰੋ,24 ਨਵੰਬਰ
ਥਾਣਾ ਮਕਸੂਦਾ ਅਧੀਨ ਆਉਂਦੇ ਪਿੰਡ ਬਿਧੀਪੁਰ 'ਚ ਸਥਿਤ ਇਕ ਹਸਪਤਾਲ 'ਚੋਂ ਲੁਟੇਰਾ ਨਕਦੀ ਲੁੱਟ ਕੇ ਫਰਾਰ ਹੋ ਗਿਆ ਹੈ। ਇਸ ਘਟਨਾ ਕਾਰਨ ਹਸਪਤਾਲ ਅਤੇ ਆਸ-ਪਾਸ ਦੀਆਂ ਦੁਕਾਨਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਤੇ ਇਸ ਸਬੰਧੀ ਹਸਪਤਾਲ ਦੇ ਮਾਲਕ ਅਜੇ ਸ਼ਰਮਾ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਹਿਮਾਚਲ ਗਿਆ ਹੋਇਆ ਸੀ ਤੇ ਹਸਪਤਾਲ 'ਚ ਡਿਊਟੀ 'ਤੇ ਮੌਜੂਦ ਸਟਾਫ਼ ਨੇ ਉਨ੍ਹਾਂ ਨੂੰ ਫ਼ੋਨ 'ਤੇ ਜਾਣਕਾਰੀ ਦਿੱਤੀ ਕਿ ਬੀਤੀ ਦੇਰ ਸ਼ਾਮ ਇਕ ਨੌਜਵਾਨ ਹਸਪਤਾਲ 'ਚ ਜ਼ਬਰਦਸਤੀ ਦਾਖ਼ਲ ਹੋਇਆ ਹੈ। ਤੇਜ਼ਧਾਰ ਹਥਿਆਰਾਂ ਨਾਲ ਸਟਾਫ ਨੂੰ ਡਰਾ ਧਮਕਾ ਕੇ ਹਸਪਤਾਲ 'ਚ ਰੱਖੇ ਬੈਗ 'ਚੋਂ 18 ਤੋਂ 20 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਮੌਕੇ ਤੋਂ ਬੇਖੌਫ ਫਰਾਰ ਹੋ ਗਿਆ। ਘਟਨਾ ਹਸਪਤਾਲ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੈ।ਥਾਣਾ ਮਕਸੂਦਾਂ ਦੀ ਪੁਲਿਸ ਨੂੰ ਫੋਨ ਰਾਹੀਂ ਸੂਚਿਤ ਕੀਤੀ ਗਈ ਹੈ। ਮੌਕੇ ’ਤੇ ਪੁੱਜੇ ਥਾਣੇਦਾਰ ਜਤਿੰਦਰ ਸ਼ਰਮਾ ਪੁਲਿਸ ਪਾਰਟੀ ਨਾਲ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਸਪਤਾਲ ਦੇ ਮਾਲਕ ਅਜੇ ਸ਼ਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਦੋ ਹਥਿਆਰਬੰਦ ਲੁਟੇਰੇ ਹਸਪਤਾਲ 'ਚ ਦਾਖਲ ਹੋਏ ਸੀ ਜੋ ਧਮਕੀਆਂ ਦੇ ਕੇ ਵਾਪਸ ਚਲੇ ਗਏ ਸਨ।