ਬੀਬੀਐਨ ਨੈੱਟਵਰਕ ਪੰਜਾਬ ਬਰਨਾਲਾ ਬਿਊਰੋ, 24 ਨਵੰਬਰ
ਬਿਜਲੀ ਵਿਭਾਗ ਬਰਨਾਲਾ ਦੇ ਵੱਲੋਂ ਭਲਕੇ ਸ਼ਨੀਵਾਰ ਨੂੰ ਬਿਜਲੀ ਦੀ ਜਰੂਰੀ ਮੁਰੰਮਤ ਦੇ ਚਲਦਿਆਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬਿਜਲੀ ਸਪਲਾਈ ਬੰਦ ਰੱਖੀ ਗਈ ਹੈ। ਜਿਸ ਦੇ ਚਲਦਿਆਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਅਤੇ 11 ਕੇਵੀ ਗਰਿਡ ਬੰਦ ਰਹੇਗਾ। ਇਸ ਜਾਣਕਾਰੀ ਦੀ ਸੂਚਨਾਂ ਐਸਡੀਓ ਬਿਜਲੀ ਵਿਭਾਗ ਬਰਨਾਲਾ ਦੇ ਵੱਲੋਂ ਦਿੱਤੀ ਗਈ ਜਿਨਾਂ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 25-11-2023 ਦਿਨ ਸ਼ਨੀਵਾਰ ਨੂੰ ਸਵੇਰੇ 08-00 ਵਜੇ ਤੋਂ ਸ਼ਾਮ 5-00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇੰਜ ਪ੍ਰਦੀਪ ਸ਼ਰਮਾ ਐਸ ਡੀ ੳ ਸਬ-ਡਵੀਜਨ ਸਬ-ਅਰਬਨ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਕਿ ਹੰਡਿਆਇਆ 220 ਕੇ ਵੀ ਗਰਿਡ ਤੋਂ ਚਲਦੇ 11 ਕੇ ਵੀ ਗੀਤਾ ਥਰੈਡ (ਅਜਾਦ੍ਰ,) ਸਟੈਂਡਰਡ ਕੰਬਾਇਨ (ਅਜਾਦ ),ਹੰਡਿਆਇਆ ਰੋਡ ਸਹਿਰੀ , ਮਾਨਸਾ ਰੋਡ ਸ਼ਹਿਰੀ ,ਪੱਤੀ ਰੋਡ ਸਹਿਰੀ ਫੀਡਰ ਬੰਦ ਰਹਿਣਗੇ।ਜੋ ਕਿ 220 ਕੇ ਵੀ ਗਰਿੱਡ ਹੰਡਿਆਇਆ ਤੇ ਮੈਨਟੇਨੈਸ ਕਰਨ ਕਰਕੇ ਇਸ ਲਈ ਇਹਨਾਂ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।