ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ, 25 ਨਵੰਬਰ
ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਚੰਡੀਗੜ੍ਹ ਅਤੇ ਮਾਛੀਵਾੜਾ ਦੇ ਰਹਿਣ ਵਾਲੇ ਤਿੰਨੋ ਨੌਜਵਾਨ ਫਾਰਚੂਨਰ ਅਤੇ ਥਾਰ ਕਾਰ ਵਿੱਚ ਸਵਾਰ ਹੋ ਕੇ ਲੁਧਿਆਣਾ ਵੱਲ ਆ ਰਹੇ ਹਨ। ਮੁਲਜਮਾਂ ਨੇ ਕਾਰਾਂ ਉੱਪਰ ਜੁਡੀਸ਼ੀਅਲ ਅਤੇ ਐਮਐਲਏ ਦਾ ਸਟੀਕਰ ਲਗਾਇਆ ਹੋਇਆ ਹਨ ਅਤੇ ਉਹ ਆਮ ਲੋਕਾਂ ਨੂੰ ਖੁਦ ਨੂੰ ਐਮਐਲਏ ਅਤੇ ਅਧਿਕਾਰੀ ਦੱਸਦੇ ਹਨ। ਇੰਚਾਰਜ ਸੁਖਦੇਵ ਬਰਾੜ ਅਤੇ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮੁਲਜਮਾਂ ਦੀ ਪਛਾਣ ਵਰੁਣ ਕੁਮਾਰ ਅਤੇ ਉਸਦੇ ਦੋ ਸਾਥੀਆਂ ਵਜੋਂ ਹੋਈ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਇਸ ਮਾਮਲੇ ਵਿੱਚ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।
ADVERTISEMENT
ADVERTISEMENT
ADVERTISEMENT