ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ, 25 ਨਵੰਬਰ
ਤਕਰੀਬਨ ਚਾਰ ਮਹੀਨੇ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਨੇ ਟੋਲ ਪਲਾਜ਼ਾ ਦੇ ਰੇਟਾਂ 'ਚ ਇਜ਼ਾਫਾ ਕੀਤਾ ਹੈ l ਅਥਾਰਟੀ ਨੇ ਬੀਤੀ ਰਾਤ ਰੇਟ 'ਚ 30% ਵਾਧਾ ਕਰ ਦਿੱਤਾ ਗਿਆ ਹੈ ਤੇ ਜਿਸਦਾ ਸਿੱਧਾ ਅਸਰ ਲੁਧਿਆਣਾ, ਜਲੰਧਰ ਤੇ ਪੰਜਾਬ ਦੇ ਹੋਰ ਮੁਸਾਫਰਾਂ ਉੱਪਰ ਪਵੇਗਾ l ਜਿੱਥੇ ਕਾਰ ਦੇ 165 ਰੁਪਏ ਚਾਰਜ ਕੀਤੇ ਜਾਂਦੇ ਸਨ ਹੁਣ 215 ਰੁਪਏ ਲਏ ਜਾਣਗੇ l ਇਸ ਦੇ ਨਾਲ ਹੀ ਫਾਸਟੈਗ ਵਾਲੇ ਵਾਹਨਾਂ ਕੋਲੋਂ ਇਕ ਟਰਿਪ ਦਾ ਦੁਗਣਾ ਚਾਰਜ ਲਿਆ ਜਾਵੇਗਾ l ਕਾਰ 'ਚ ਅਗਰ ਫਾਸਟੈਗ ਨਹੀਂ ਹੈ ਤਾਂ ਇਸਦੇ 430 ਦੇਣੇ ਪੈਣਗੇl ਇਹ ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਦਾਇਰੇ 'ਚ ਰਹਿਣ ਵਾਲੇ ਲੋਕਾਂ ਤਕ ਸੀਮਤ ਹੈ। ਗੈਰ-ਵਪਾਰਕ ਵਾਹਨਾਂ ਲਈ ਪਾਸ ਲਈ ਰੇਟ 330 ਰੁਪਏ ਹੈ।NHAI ਦੇ ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਦਰਾਂ ਨੂੰ ਟੈਰਿਫ ਨਿਯਮਾਂ ਅਨੁਸਾਰ ਸੋਧਿਆ ਗਿਆ ਹੈ। ਇਹ ਸੋਧ ਸਾਰੇ 3 ਟੋਲਾਂ 'ਤੇ ਲਾਗੂ ਹੁੰਦੀ ਹੈ। ਇਸ ਵਿਚ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ, ਕਰਨਾਲ ਜ਼ਿਲ੍ਹੇ ਦਾ ਘੜੌਂਦਾ ਟੋਲ ਤੇ ਅੰਬਾਲਾ ਦਾ ਘੱਗਰ ਟੋਲ ਸ਼ਾਮਲ ਹਨ।