ਬੀਬੀਐਨ ਨੈੱਟਵਰਕ ਪੰਜਾਬ ਬਰਨਾਲਾ, ਮਾਨਸਾ ਬਿਊਰੋ, 25 ਨਵੰਬਰ
ਬਰਨਾਲਾ ਮਾਨਸਾ ਰੋਡ ਦੇ ਉੱਪਰ ਇੱਕ ਬੱਸ ਦਰਖਤ ਨਾਲ ਟਕਰਾ ਗਈ। ਇਹ ਬੱਸ ਵਿਆਸ ਡੇਰੇ ਦੇ ਲਈ ਰਵਾਨਾ ਹੋਈ ਸੀ, ਜਦੋਂ ਇਹ ਬਰਨਾਲਾ ਧੋਲਾ ਫੈਕਟਰੀ ਦੇ ਨੇੜੇ ਪਹੁੰਚੀ ਤਾਂ ਅੱਗੇ ਜਾ ਰਹੀ ਟਰਾਲੀ ਦਿਖਾਈ ਨਾ ਦੇਣ ਦੇ ਕਾਰਨ ਅਤੇ ਟਰਾਲੀ ਦੇ ਪਿੱਛੇ ਕੋਈ ਵੀ ਰਿਫਲੈਕਟਰ ਜਾਂ ਲਾਈਟ ਨਾ ਹੋਣ ਦੇ ਕਾਰਨ ਟਰਾਲੀ ਦਿਖਾਈ ਨਹੀਂ ਦਿੱਤੀ, ਜਿਸ ਤੋਂ ਬਾਅਦ ਬੱਸ ਟਰਾਲੀ ਦੇ ਨਾਲ ਟਕਰਾ ਗਈ। ਜਿਸ ਵਿੱਚ ਟਰਾਲੀ ਪਲਟ ਗਈ ਅਤੇ ਟਰਾਲੀ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਉੱਥੇ ਹੀ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਬੱਸ ਦਰਖਤ ਦੇ ਨਾਲ ਜਾ ਟਕਰਾਈ। ਉਸ ਹਾਦਸੇ ਦੇ ਵਿੱਚ ਕਈ ਦਰਜਨਾਂ ਮੁਸਾਫਰ ਜ਼ਖਮੀ ਹੋ ਗਏ। ਉਥੇ ਹੀ ਬੱਸ ਦੇ ਪਰਖੱਚੇ ਉੱਡ ਗਏ ਅਤੇ ਬੱਸ ਬੂਰੀ ਤਰ੍ਹਾਂ ਦੇ ਨਾਲ ਹਾਦਸਾ ਗ੍ਰਸਤ ਹੋ ਗਈ। ਜਿਸ ਵਿੱਚ ਜਖਮੀ ਸਵਾਰੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਇਲਾਜ ਕਰਵਾ ਕੇ ਰੈਫਰ ਕਰ ਦਿੱਤਾ ਹੈ। ਇਸ ਸੜਕ ਹਾਦਸੇ ਦੇ ਵਿੱਚ ਕਈ ਲੋਕਾਂ ਦੀ ਮੌਤ ਵੀ ਦੱਸੀ ਜਾ ਰਹੀ ਹੈ ਪਰ ਹਜੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਥੇ ਹੀ ਇਸ ਬੱਸ ਦੇ ਵਿੱਚ ਜਿਆਦਾਤਰ ਸਵਾਰੀਆਂ ਮਾਨਸਾ ਦੀਆਂ ਦੱਸੀਆਂ ਜਾ ਰਹੀਆਂ ਹਨ।
Comments 1