ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 26 ਨਵੰਬਰ
ਬਰਨਾਲਾ ਨਾਨਕਸਰ ਰੋਡ ਦੇ ਉੱਪਰ ਨਾਨਕਸਰ ਠਾਠ ਦੇ ਬਿਲਕੁਲ ਸਾਹਮਣੇ ਲੱਖੀ ਕਲੋਨੀ ਗਲੀ ਨੰਬਰ ਦੋ ਦੇ ਸਾਹਮਣੇ ਬਰਨਾਲਾ ਨੰਬਰ ਪੀਬੀ 19ਟੀ 4449 ਅਤੇ ਇੱਕ ਹੋਰ ਪਟਿਆਲਾ ਨੰਬਰ ਕ੍ਰੇਟਾ ਕਾਰ ਦੀ ਆਹਮਣੇ ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਦੇ ਵਿੱਚ ਟੱਕਰ ਇੰਨੀ ਭਿਆਨਕ ਸੀ ਕਿ ਦੋਨੇ ਕਾਰਾਂ ਬੁਰੀ ਤਰਹਾਂ ਦੇ ਨਾਲ ਨੁਕਸਾਨੀਆਂ ਗਈਆਂ ਅਤੇ ਹਾਸਤਾ ਗ੍ਰਸਤ ਹੋ ਗਈਆਂ। ਇਹ ਦੋਹੇ ਕਾਰਾਂ ਕਚਹਿਰੀ ਚੌਂਕ ਤੋਂ ਆਈਟੀਆਈ ਚੌਂਕ ਵੱਲ ਜਾ ਰਹੀਆਂ ਸੀ। ਹਾਦਸੇ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਦੋਹਾਂ ਕਾਰਾਂ ਦੀ ਜੋ ਸਪੀਡ ਸੀ ਉਹ ਬਹੁਤ ਜਿਆਦਾ ਸੀ। ਜਿਸ ਕਾਰਨ ਕਚਹਿਰੀ ਚੌਂਕ ਓਵਰ ਬ੍ਰਿਜ ਦੇ ਸਰਵਿਸ ਰੋਡ ਦੇ ਉੱਪਰ ਇਹ ਸੜਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਕਾਰ ਚ ਸਵਾਰ ਜਖਮੀ ਹੋ ਗਏ, ਉੱਥੇ ਹੀ ਥਾਣਾ ਸਿਟੀ ਦੋ ਦੀ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸ਼ਿਕਾਇਤ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਘਟਨਾ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੋ ਦੇ ਏਐਸਆਈ ਅਤੇ ਤਬਦੀਸ਼ੀ ਅਫਸਰ ਜਗਸੀਰ ਸਿੰਘ ਨੇ ਦੱਸਿਆਂ ਕਿ ਕਰੇਟਾ ਕਾਰ ਚਾਲਕ ਪਟਿਆਲਾ ਦਾ ਸੀ ਅਤੇ ਦੂਸਰੀ ਕਾਰ ਚਾਲਕ ਬਰਨਾਲਾ ਦਾ ਸੀ ਦੋਹਾਂ ਧਿਰਾਂ ਦੇ ਵਿੱਚ ਆਪਸੀ ਸਮਝੌਤਾ ਹੋ ਗਿਆ ਅਤੇ ਮਾਮਲਾ ਉੱਥੇ ਹੀ ਸ਼ਾਂਤ ਹੋ ਗਿਆ।