ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ,27 ਨਵੰਬਰ
ਸਿਵਲ ਹਸਪਤਾਲ ਦਾ ਆਕਸੀਜਨ ਪਲਾਂਟ ਕਰੀਬ ਇਕ ਮਹੀਨੇ ਤੋਂ ਬੰਦ ਪਿਆ ਹੈ। ਕਿਉਂਕਿ ਇਸ ਵਿਚ ਤਕਨੀਕੀ ਖਰਾਬੀ ਹੈ, ਜਿਸ ਨੂੰ ਅੱਜ ਤੱਕ ਠੀਕ ਨਹੀਂ ਕੀਤਾ ਗਿਆ ਅਤੇ ਹਸਪਤਾਲ ਵਿਚ ਮੁਫਤ ਆਕਸੀਜਨ ਦੀ ਸਹੂਲਤ ਹੋਣ ਦੇ ਬਾਵਜੂਦ ਵੀ ਆਕਸੀਜਨ ਖਰੀਦ ਕੇ ਕੰਮ ਚਲਾਇਆ ਜਾ ਰਿਹਾ ਹੈ । ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ਵਿਚ ਖਰਾਬੀ ਦੀ ਸੂਚਨਾ ਵੀ ਸਿਵਲ ਸਰਜਨ ਡਾ. ਵਿਜੇ ਕੁਮਾਰ ਦੇ ਧਿਆਨ ਵਿਚ ਹੈ।ਪਰ ਉਹਨਾਂ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਸਿਵਲ ਹਸਪਤਾਲ ਦਾ ਦੌਰਾ ਕਰਕੇ ਆਕਸੀਜਨ ਪਲਾਂਟ ਬਾਰੇ ਪੁੱਛਿਆ ਸੀ। ਉਹਨਾਂ ਨੂੰ ਜਵਾਬ ਮਿਲਆ ਕਿ ਸਿਵਲ ਹਸਪਤਾਲ ਦਾ ਆਕਸੀਜਨ ਪਲਾਂਟ ਚੱਲ ਰਿਹਾ ਹੈ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਕਸੀਜਨ ਪਲਾਂਟ ਦੀ ਮੁਰੰਮਤ ਕਰਵਾਉਣਾ ਡਿਪਟੀ ਮੈਡੀਕਲ ਕਮਿਸ਼ਨਰ ਦਾ ਕੰਮ ਹੈ, ਜਦੋਂਕਿ ਡੀਐੱਮਸੀ ਡਾ. ਗੁਰਮੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਅਧਿਕਾਰ ਖੇਤਰ ਵਿਚ ਬਜਟ ਦੀ ਘਾਟ ਕਾਰਨ ਸਿਵਲ ਸਰਜਨ ਦਫਤਰ ਤੋਂ ਮੰਜੂਰੀ ਮਿਲਣ ਦੇ ਬਾਅਦ ਹੀ ਆਕਸੀਜਨ ਪਲਾਂਟ ਠੀਕ ਹੋਵੇਗਾ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਵਰਨਜੀਤ ਧਵਨ ਦਾ ਕਹਿਣਾ ਹੈ ਕਿ ਆਕਸੀਜਨ ਪਲਾਂਟ ਵਿਚ ਤਕਨੀਕੀ ਨੁਕਸ ਹੈ। ਇਸ ਦੀ ਮੁਰੰਮਤ ਲਈ ਡਿਪਟੀ ਮੈਡੀਕਲ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਹੈ।