ਬੀਬੀਐਨ ਨੈਟਵਰਕ ਪੰਜਾਬ ਜਲੰਧਰ ਬਿਊਰੋ, 29 ਨਵੰਬਰ
ਪਰਿਵਾਰ ਵਾਲਿਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਹਰੀਸ਼ ਦਾ ਕਤਲ ਕਰਨ ਤੋਂ ਬਾਅਦ ਕਿਸੇ ਨੇ ਲਾਸ਼ ਨੂੰ ਪਰਾਲੀ ’ਚ ਛੁਪਾ ਕੇ ਸਾੜਨ ਦੀ ਕੋਸ਼ਸ਼ਿ ਕੀਤੀ ਸੀ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਕਤਲ ਹੈ। ਵਿਦਿਆ ਸਾਗਰ ਨੇ ਪੁਲਿਸ ਨੂੰ ਦੱਸਿਆ ਕਿ ਹਰੀਸ਼ ਦੀ ਦਿਲਬਾਗ ਕਾਲੋਨੀ ਦੀ ਰਹਿਣ ਵਾਲੀ ਰੂਪਿੰਦਰ ਕੌਰ ਉਰਫ ਕਾਟੋ ਨਾਲ ਦੋਸਤੀ ਸੀ, ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਕਤਲ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਦੌਰਾਨ ਹਰੀਸ਼ ਚੰਦਰ ਦੇ ਕਤਲ ’ਚ ਫਰਾਰ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ’ਚ ਪੇਸ਼ ਕਰਕੇ 5 ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਹਰੀਸ਼ ਦੇ ਕਤਲ ਵਿੱਚ ਸ਼ਾਮਲ ਔਰਤ ਦੇ ਨਵੇਂ ਪੇ੍ਰਮੀ ਸੰਜੀਵ ਅਤੇ ਤਿੰਨ ਹੋਰਾਂ ਦੀ ਭਾਲ ਵਿੱਚ ਯੂਪੀ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਔਰਤ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਕਿ ਉਸ ਦੀ ਹਰੀਸ਼ ਨਾਲ ਦੋਸਤੀ ਹੋ ਗਈ ਸੀ। ਦੋਹਾਂ ਦਾ ਰਿਸ਼ਤਾ ਡੂੰਘਾ ਹੋ ਗਿਆ ਸੀ। ਇਸ ਦੌਰਾਨ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਉਸ ਨੇ ਹਰੀਸ਼ ਤੋਂ ਦੂਰੀ ਬਣਾ ਲਈ ਹੈ ਹਰੀਸ਼ ਕੁਝ ਦੇਰ ਠੀਕ ਰਿਹਾ, ਫਿਰ ਉਹੀ ਕੰਮ ਕਰਨ ਲੱਗਾ। ਉਹ ਪਰੇਸ਼ਾਨ ਸੀ ਅਤੇ ਡਰਦੀ ਸੀ ਕਿ ਉਹ ਦੁਬਾਰਾ ਤੇਜ਼ਾਬ ਸੁੱਟ ਸਕਦਾ ਹੈ। ਇਸ ਤੋਂ ਬਾਅਦ ਹਰੀਸ਼ ਦੇ ਕਤਲ ਦੀ ਸਾਜ਼ਸ਼ਿ ਰਚੀ ਗਈ। 8 ਨਵੰਬਰ ਦੀ ਦੇਰ ਰਾਤ ਉਸ ਨੇ ਹਰੀਸ਼ ਨੂੰ ਆਪਣੇ ਘਰ ਨੇੜੇ ਖੇਤਾਂ ਵਿੱਚ ਬੁਲਾਇਆ। ਸੰਜੀਵ ਅਤੇ ਉਸਦੇ ਤਿੰਨ ਦੋਸਤ ਪਹਿਲਾਂ ਹੀ ਇੱਥੇ ਲੁਕੇ ਹੋਏ ਸਨ। ਜਦੋਂ ਹਰੀਸ਼ ਉਸਨੂੰ ਮਿਲਣ ਆਇਆ ਤਾਂ ਉਸ ਨੇ ਪਿੱਛਿਓਂ ਉਸਦੇ ਗਲੇ ਵਿੱਚ ਰੁਮਾਲ ਪਾ ਕੇ ਉਸਦਾ ਗਲਾ ਘੁੱਟ ਦਿੱਤਾ। ਥੋੜ੍ਹੇ ਸਮੇਂ ਵਿੱਚ ਹੀ ਉਸਦੀ ਮੌਤ ਹੋ ਗਈ। ਲਾਸ਼ ਦਾ ਨਿਪਟਾਰਾ ਕਰਨਾ ਲਈ ਇਸ ਨੂੰ ਖੇਤ ਵਿੱਚ ਪਰਾਲੀ ਵਿੱਚ ਛੁਪਾ ਦਿੱਤਾ। ਸੋਚਿਆ ਕਿ ਦੀਵਾਲੀ ਵਾਲੇ ਦਿਨ ਜੇਕਰ ਪਟਾਕਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਕਾਰਨ ਪਰਾਲੀ ਨੂੰ ਅੱਗ ਲੱਗ ਜਾਂਦੀ ਹੈ ਤਾਂ ਉਹ ਖੁਦ ਹੀ ਸੜ ਜਾਵੇਗੀ, ਪਰ ਅਜਿਹਾ ਨਹੀਂ ਹੋਇਆ। ਉਸ ਨੂੰ ਪਤਾ ਸੀ ਕਿ ਉਨ੍ਹਾਂ ਦਾ ਭੇਤ ਖੁੱਲ੍ਹ ਜਾਵੇਗਾ ਇਸ ਲਈ ਉਹ ਭੱਜ ਗਏ।