ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ, 28 ਨਵੰਬਰ
ਖੰਨਾ 'ਚ ਤਿੰਨ ਦੋਸਤ ਆਪਣੀ ਕਾਰ ਸਮੇਤ ਛੱਪੜ 'ਚ ਡਿੱਗ ਗਏ। ਉਨਾਂ 'ਚੋਂ ਇੱਕ ਦੀ ਮੌਤ ਹੋ ਗਈ ਹੈ। ਮਿ੍ਤਕ ਦੀ ਪਛਾਣ 33 ਸਾਲਾ ਤਰਨਦੀਪ ਸਿੰਘ ਵਾਸੀ ਪਿੰਡ ਰਾਜੇਵਾਲ ਵਜੋਂ ਹੋਈ ਹੈ। ਤਰਨਦੀਪ ਆਪਣੇ ਦੋਸਤਾਂ ਗੁਰਪ੍ਰੀਤ ਤੇ ਨਿਸ਼ਾਂਤ ਨਾਲ ਇਕ ਵਿਆਹ ਸਮਾਗਮ 'ਚ ਗਿਆ ਹੋਇਆ ਸੀ। ਪਿੰਡ ਨਰਾਇਣਗੜ੍ਹ ਕੋਲ ਕਾਰ ਬੇਕਾਬੂ ਹੋ ਗਈ ਅਤੇ ਕਾਰ ਪਹਿਲਾਂ ਇੱਕ ਖੰਭੇ ਨਾਲ ਟਕਰਾ ਗਈ ਤੇ ਫਿਰ ਛੱਪੜ 'ਚ ਜਾ ਡਿੱਗੀ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਟਰੈਕਟਰ ਟਰਾਲੀ ਤੇ ਰੱਸੀਆਂ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਣ ਦੀ ਕੋਸ਼ਸ਼ਿ ਕੀਤੀ। ਘਟਨਾ ਦੇ 15 ਮਿੰਟਾਂ 'ਚ ਹੀ ਗੁਰਪ੍ਰਰੀਤ ਤੇ ਨਿਸ਼ਾਂਤ ਨੂੰ ਬਾਹਰ ਕੱਢ ਲਿਆ ਗਿਆ। ਜਿਸ ਕਾਰਨ ਉਸ ਦੀ ਜਾਨ ਬਚ ਗਈ। ਜਦੋਂ ਤੱਕ ਤਰਨਦੀਪ ਨੂੰ ਬਚਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ। ਤਰਨਦੀਪ ਸਿੰਘ ਖੇਤੀ ਦਾ ਕੰਮ ਕਰਦਾ ਸੀ। ਪਰਿਵਾਰ 'ਚ ਮਾਤਾ-ਪਿਤਾ, ਪਤਨੀ ਤੇ ਲਗਭਗ 7 ਸਾਲ ਦੀ ਇੱਕ ਧੀ ਸ਼ਾਮਲ ਹੈ। ਉਨਾਂ ਨੂੰ ਛੱਡ ਕੇ ਤਰਨਦੀਪ ਇਸ ਦੁਨੀਆ ਨੂੰ ਸਦਾ ਲਈ ਛੱਡ ਗਿਆ। ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਸਦਰ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।