ਬੀਬੀਐਨ ਨੈਟਵਰਕ ਪੰਜਾਬ ਬਟਾਲਾ ਬਿਊਰੋ,27 ਨਵੰਬਰ
ਪਿੰਡ ਔਲਖ ਕਲਾਂ ਦੇ ਇਕ ਬੰਦ ਪਏ ਘਰ ’ਚੋਂ 30 ਤੋਲੇ ਸੋਨਾ, ਖੇਤੀਬਾੜੀ ਦੇ ਸੰਦ, ਬਿਜਲੀ ਟਰਾਂਸਫਾਰਮਰ, ਮੋਟਰਾਂ, ਏਸੀ ਪੱਖੇ ਸਮੇਤ ਕਰੀਬ ਢਾਈ ਕਰੋੜ ਰੁਪਏ ਦਾ ਘਰੇਲੂ ਸਾਮਾਨ ਚੋਰਾਂ ਦੇ ਵੱਲੋਂ ਚੋਰੀ ਕਰ ਲਿਆ ਹੈ। ਘਰ ਦੇ ਮਾਲਕ ਗੁਰਦਰਸ਼ਨ ਕੌਰ ਅਤੇ ਉਹਨਾਂ ਦੇ ਪਤੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਔਲਖ ਕਲਾਂ ਦੇ ਰਹਿਣ ਵਾਲੇ ਹਨ ਤੇ ਕਿਸੇ ਮਾਮਲੇ ਸਬੰਧੀ ਉਹ ਪਿਛਲੇ ਕਰੀਬ ਚਾਰ ਸਾਲਾਂ ਤੋਂ ਉਹ ਆਪਣੇ ਰਿਸ਼ਤੇਦਾਰ ਦੇ ਕੋਲ ਰਹਿ ਰਹੇ ਸਨ ਤੇ ਪਿਛਲੇ ਦਿਨੀਂ ਕਰੀਬ ਚਾਰ ਸਾਲ ਬਾਅਦ ਜਦੋਂ ਉਹ ਘਰ ਪਹੁੰਚੇ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ।। ਉਨ੍ਹਾਂ ਦੱਸਿਆ ਕਿ ਘਰ ਦੇ ਨਜ਼ਦੀਕ ਪੈਲੀ ’ਚ ਬੀਜੀ ਹੋਈ ਫ਼ਸਲ ਉਪਰ ਜ਼ਹਿਰੀਲੀ ਦਵਾਈ ਪਾ ਕੇ ਉਸਨੂੰ ਤਹਿਸ-ਨਹਿਸ ਕਰ ਦਿੱਤਾ ਗਿਆ ਹੈ, ਜਿਸ ਨਾਲ ਉਨਾਂ ਦਾ ਕਰੀਬ ਢਾਈ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਬਾਰੇ ਉਹਨਾਂ ਦੇ ਵੱਲੋਂ ਬਟਾਲਾ ਦੇ ਐੱਸਐੱਸਪੀ ਨੂੰ ਲਿਖਤੀ ਸ਼ਕਿਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਚੋਰੀ ਦੀ ਜਾਂਚ ਕਰ ਕੇ ਚੋਰੀ ਕਰਨ ਵਾਲਿਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।