ADVERTISEMENT
ਬੀਬੀਐਨ ਨੈਟਵਰਕ ਪੰਜਾਬ ਮੋਹਾਲੀ ਬਿਊਰੋ, 28 ਨਵੰਬਰ
ਜ਼ਿਲ੍ਹੇ ਦੇ ਪਿੰਡ ਰੋਡੇ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਮਨੀਲਾ ’ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪਿਤਾ ਦੀ ਮੌਤ ਤੋਂ ਬਾਅਦ ਮਾਰੇ ਗਏ ਨੌਜਵਾਨ ਜਸਪ੍ਰੀਤ ਸਿੰਘ (26) ਦਾ ਪੂਰਾ ਪਰਿਵਾਰ ਨਾਨਕੇ ਪਿੰਡ ਰਹਿ ਰਿਹਾ ਸੀ। ਉਕਤ ਨੌਜਵਾਨ ਪੰਜ ਸਾਲ ਪਹਿਲਾਂ ਮਨੀਲਾ ਗਿਆ ਸੀ ਅਤੇ ਉਸ ਨੇ ਦਸੰਬਰ ’ਚ ਪੰਜਾਬ ਪਰਤਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਮੰਗਲਵਾਰ ਨੂੰ ਉਹ ਘਰੋਂ ਮੋਟਰਸਾਈਕਲ ’ਤੇ ਦਫ਼ਤਰ ਜਾ ਰਿਹਾ ਸੀ ਕਿ ਰਾਹ ’ਚ ਹਥਿਆਰਬੰਦ ਲੋਕਾਂ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ ਅਤੇ ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ।
ADVERTISEMENT
ADVERTISEMENT