ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ, 28 ਨਵੰਬਰ
ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਫਿਰ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ। ਉਸ ਨੇ ਅੰਮ੍ਰਿਤਸਰ ਵਿਚ ਵੱਖ-ਵੱਖ ਥਾਵਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹਨ। ਹਾਲਾਂਕਿ ਪੰਨੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਹ ਨਾਅਰੇ ਲਿਖੇ ਹੋਏ ਹਵਾਈ ਅੱਡੇ 'ਤੇ ਮਿਲੇ ਹਨ, ਜਦਕਿ ਭੰਡਾਰੀ ਪੁਲ ਦੇ ਹੇਠਾਂ ਇਹ ਨਾਅਰੇ ਲਿਖੇ ਹੋਏ ਮਿਲੇ ਹਨ। ਉਨ੍ਹਾਂ ਸਿੱਖਾਂ ਨੂੰ ਏਅਰ ਇੰਡੀਆ ਦਾ ਬਾਈਕਾਟ ਕਰਨ ਲਈ ਵੀ ਕਿਹਾ ਹੈ।ਅੱਤਵਾਦੀ ਪੰਨੂ ਨੇ ਕਿਹਾ ਕਿ ਏਅਰ ਇੰਡੀਆ 'ਚ ਯਾਤਰਾ ਨਹੀਂ ਕਰਨੀ ਚਾਹੀਦੀ। 1984 ਤੋਂ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਕਿਸੇ ਵੀ ਸਿੱਖ ਨੂੰ ਇਸ ਏਅਰ ਇੰਡੀਆ ਵਿੱਚ ਯਾਤਰਾ ਨਹੀਂ ਕਰਨੀ ਚਾਹੀਦੀ।ਪੰਨੂ ਨੇ ਪਹਿਲਾਂ ਵੀ ਇਸ ਫਲਾਈਟ 'ਚ ਸਫਰ ਨਾ ਕਰਨ ਦੀ ਦਿੱਤੀ ਸੀ ਧਮਕੀ । ਜੋ ਵੀ ਇਸ ਫਲਾਈਟ 'ਤੇ ਸਫਰ ਕਰੇਗਾ ਉਹ ਆਪਣੇ ਜੋਖਮ 'ਤੇ ਕਰੇਗਾ। ਇਸ ਤੋਂ ਬਾਅਦ ਭਾਰਤ ਸਰਕਾਰ ਹਰਕਤ ਵਿੱਚ ਆਈ ਅਤੇ ਐਨਆਈਏ ਵੱਲੋਂ ਪੰਨੂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ।