ਬੀਬੀਐਨ ਨੈਟਵਰਕ ਪੰਜਾਬ ਗੁਰਦਾਸਪੁਰ ਬਿਊਰੋ, 28 ਨਵੰਬਰ
ਮੰਗਲਵਾਰ ਨੂੰ ਚਿੱਟੇ ਦਿਨ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅਧੀਨ ਆਉਂਦੇ ਪਿੰਡਾਂ ਭਗਵਾਨਪੁਰ ਤੇ ਦਰਗਾਬਾਦ ਦੇ ਦਰਮਿਆਨ ਪਿੰਡਾਂ ਵਿੱਚ ਗਰਮ ਸ਼ਾਲ ਵੇਚਣ ਆਏ ਨੌਜਵਾਨ ਨੂੰ ਚਿੱਟੇ ਦਿਨ ਦੋ ਨਕਾਬਪੋਸ਼ ਨੌਜਵਾਨਾਂ ਨੇ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਜ਼ਖ਼ਮੀ ਨੌਜਵਾਨ ਨੂੰ ਪਿੰਡ ਦੇ ਸਰਪੰਚ ਗੁਰਮੇਤ ਸਿੰਘ ਅਤੇ ਹੋਰ ਸਮਾਜ ਸੇਵਕਾਂ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਹੋਇਆ ਉਸ ਨੂੰ ਰੈਫਰ ਕੀਤਾ ਜਾ ਰਿਹਾ ਹੈ ।ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਡੀਐਸਪੀ ਮਨਿੰਦਰ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਘਟਨਾ ਸਥਾਨ ਤੇ ਪੁੱਜੇ ਅਤੇ ਇਲਾਕੇ ਵਿੱਚ ਸੀਸੀਟੀਵੀ ਕੈਮਰੇ ਅਤੇ ਨਾਕਾਬੰਦੀ ਕਰਕੇ ਨਕਾਬ ਪੋਸਾਂ ਦੀ ਭਾਲ ਜਾਰੀ ਹੈ।