ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ,28 ਨਵੰਬਰ
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਕਾਂਗਰਸ ਦੇ ਬਲਾਕ ਬਰਨਾਲਾ ਤੋਂ ਪ੍ਰਧਾਨ ਸ਼੍ਰੀ ਮਹੇਸ਼ ਕੁਮਾਰ ਲੋਟਾ ਜਿਨਾਂ ਦਾ ਬੀਤੇ ਦਿਨੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਸਥਾ ਕਲੋਨੀ ਦੇ ਵਿੱਚ ਬਣੇ ਰੇਡੀਅਂਟ ਪਲਾਜ਼ਾ ਹੋਟਲ ਦੇ ਵਿੱਚ ਹੋਈ ਇੱਕ ਲੜਾਈ ਝਗੜਾ ਕੁੱਟਮਾਰ ਚੋਰੀ ਅਤੇ ਅਸਲਾ ਐਕਟ ਤਹਿਤ ਮੁਕਦਮਾ ਦਰਜ ਕਰਕੇ ਲਗਭਗ ਦੋ ਹਫਤੇ ਪਹਿਲਾਂ ਜ਼ਿਲ੍ਹਾ ਜੇਲ ਬਰਨਾਲਾ ਵਿੱਚ ਭੇਜ ਦਿੱਤਾ ਗਿਆ ਸੀ। ਜੋ ਕਿ ਜ਼ਿਲ੍ਹਾ ਬਰਨਾਲਾ ਵਿੱਚ ਬੰਦ ਸੀ। ਇਸ ਦੌਰਾਨ ਕਾਂਗਰਸ ਪਾਰਟੀ ਅਤੇ ਹਾਈ ਕਮਾਨ ਦੇ ਵੱਲੋਂ ਵਿਰੋਧ ਪਰਦਰਸ਼ਨ ਦੀ ਚੇਤਾਵਨੀ ਦਿੱਤੀ ਸੀ, ਜਿਸ ਉਪਰੰਤ ਦਰਜ ਮੁਕਦਮੇ ਦੀ ਧਾਰਾ ਚੇਂਜ ਕਰਕੇ ਜੁਰਮ ਨੂੰ ਘਟਾ ਦਿੱਤਾ ਗਿਆ ਸੀ ਅਤੇ ਸਿਰਫ ਲੜਾਈ ਝਗੜੇ ਦਾ ਮਾਮਲਾ ਹੀ ਬਣਾ ਦਿੱਤਾ ਗਿਆ ਸੀ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਬਰਨਾਲਾ ਦੇ ਵੱਲੋਂ ਥਾਣਾ ਸਿਟੀ ਦੋ ਦੇ ਅਧੀਨ ਮਾਮਲੇ ਦੀ ਤਫਦੀਸ਼ ਕਰਦਿਆਂ ਆਈਪੀਸੀ ਦੀ ਧਾੜਾ 379 ਅਤੇ ਅਸਲਾ ਐਕਟ ਹਟਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਅਦਾਲਤ ਦੇ ਵਿੱਚ ਜਮਾਨਤ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੇ ਅੱਜ ਮਾਨਯੋਗ ਅਦਾਲਤ ਦੇ ਵੱਲੋਂ ਮਹੇਸ਼ ਕੁਮਾਰ ਲੋਕਾ ਦੀ ਜਮਾਨਤ ਤੇ ਰਿਹਾਈ ਦੇ ਹੁਕਮ ਸੁਣਾਏ ਹਨ ਅਤੇ ਅੱਜ ਸ਼ਾਮ ਕਰੀਬ 7 ਵਜੇ ਮਹੇਸ਼ ਕੁਮਾਰ ਲੋਟਾ ਜਮਾਨਤ ਤੇ ਰਿਹਾ ਹੋ ਜ਼ਿਲ੍ਹਾ ਜੇਲ ਬਰਨਾਲਾ ਤੋਂ ਬਾਹਰ ਆਉਣਗੇ। ਜਿਨ੍ਹਾਂ ਦੇ ਸਵਾਗਤ ਦੇ ਲਈ ਵੱਡੀ ਗਿਣਤੀ ਦੇ ਵਿੱਚ ਠਾਠਾ ਮਾਰਦਾ ਲੋਕਾਂ ਦਾ ਇਕੱਠ ਕਾਂਗਰਸੀ ਵਰਕਰਾਂ ਦਾ ਇਕੱਠ ਸ਼ਹਿਰ ਨਿਵਾਸੀਆਂ ਦਾ ਇਕੱਠ ਉਹਨਾਂ ਦੇ ਸਮਰਥਕਾਂ ਦਾ ਇਕੱਠ ਜ਼ਿਲ੍ਹਾ ਜੇਲ ਬਰਨਾਲਾ ਦੇ ਬਾਹਰ ਹੋਇਆ ਹੈ। ਜਿਨਾਂ ਦੇ ਬਾਹਰ ਆਉਣ ਤੇ ਉਹਨਾਂ ਦੇ ਸਵਾਗਤ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਵਿਸ਼ਾਲ ਰੋਡ ਮਾਰਚ ਕੀਤਾ ਜਾਵੇਗਾ।