ਬੀਬੀਐਨ ਨੈਟਵਰਕ ਪੰਜਾਬ ਜਲੰਧਰ ਬਿਊਰੋ,29 ਨਵੰਬਰ
ਪੀਐੱਸਐੱਮਐੱਸਯੂ ਦੀ ਹੜਤਾਲ ਵੱਧਣ ਦੇ ਨਾਲ ਹੀ ਸਰਕਾਰੀ ਦਫਤਰਾਂ 'ਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਪਰੇਸ਼ਾਨੀ ਵੀ ਵੱਧ ਗਈ ਹੈ। ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੇ ਜਾਣ ਸਬੰਧੀ ਕਲਮ ਛੋੜ ਹੜਤਾਲ 'ਤੇ ਚੱਲ ਰਹੇ ਮੁਲਾਜ਼ਮਾਂ ਨੇ ਹੁਣ ਹੜਤਾਲ ਦੀ ਮਿਆਦ 28 ਨਵੰਬਰ ਤੋਂ ਵਧਾ ਕੇ 6 ਦਸੰਬਰ ਤੱਕ ਕਰ ਦਿੱਤੀ ਹੈ। ਇਸ ਨਾਲ ਸਰਕਾਰੀ ਵਿਭਾਗਾਂ 'ਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਹੁਣ 6 ਦਸੰਬਰ ਤੱਕ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਮੰਗਲਵਾਰ ਨੂੰ ਲੋਕ ਹੜਤਾਲ ਖੁਲ੍ਹਣ ਦੀ ਆਸ ਲੈ ਕੇ ਜ਼ਲਿ੍ਹਾ ਪ੍ਰਬੰਧਕੀ ਕੰਪਲੈਕਸ 'ਚ ਪਹੁੰਚੇ ਪਰ ਹੜਤਾਲ 'ਚ ਵਾਧੇ ਦੀ ਸੂਚਨਾ ਮਿਲਣ ਨਾਲ ਨਿਰਾਸ਼ਾ ਝੱਲਣੀ ਪਈ। ਇਸ ਕਾਰਨ ਜ਼ਲਿ੍ਹਾ ਪ੍ਰਬੰਧਕੀ ਕੰਪਲੈਕਸ 'ਚ ਸਥਿਤ ਸਬ-ਰਜਿਸਟਰਾਰ ਦਫਤਰ 'ਚ ਵੀ ਸੰਨਾਟਾ ਛਾਇਆ ਰਿਹਾ ਅਤੇ ਪੀਐੱਸਐੱਮਐੱਸਯੂ ਮੁਲਾਜ਼ਮਾਂ ਵੱਲੋਂ 13 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਪਰ ਮੰਗਾਂ ਪੂਰੀਆ ਨਾ ਹੋਣ 'ਤੇ ਇਸ ਦੀ ਮਿਆਦ ਪਹਿਲਾਂ 29 ਨਵੰਬਰ ਤੇ ਹੁਣ 6 ਦਸੰਬਰ ਤੱਕ ਕਰ ਦਿੱਤੀ ਗਈ ਹੈ। ਇਸ ਨਾਲ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਤੌਰ 'ਤੇ ਪ੍ਰਰਾਪਰਟੀ ਦੀ ਰਜਿਸਟਰੀ ਕਰਵਾਉਣ ਤੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਕੰਮ ਸਭ ਤੋਂ ਜ਼ਿਆਦਾ ਪ੍ਰਭਾਵਤ ਹੋ ਰਹੇ ਹਨ।