ਬੀਬੀਐਨ ਨੈਟਵਰਕ ਪੰਜਾਬ ਚੰਡੀਗੜ੍ਹ ਬਿਊਰੋ,29 ਨਵੰਬਰ
ਚੰਡੀਗੜ੍ਹ ਦੇ ਸੈਕਟਰ 22 ਦੇ ਪੀਜੀ 'ਚ ਰਹਿਣ ਵਾਲੀ ਇਕ ਲੜਕੀ ਨੇ ਬਾਥਰੂਮ 'ਚ ਗੀਜ਼ਰ ਦੇ ਉੱਪਰ ਕੈਮਰਾ ਲਗਾਇਆ ਤਾਂ ਜੋ ਉਹ ਕੁੜੀਆਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਆਪਣੇ ਬੁਆਏਫਰੈਂਡ ਨੂੰ ਭੇਜ ਸਕੇ।ਜਦੋਂ ਪੀਜੀ 'ਚ ਰਹਿੰਦੀਆਂ ਹੋਰ ਲੜਕੀਆਂ ਨੇ ਇਹ ਕੈਮਰਾ ਦੇਖਿਆ ਤਾਂ ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਚੰਡੀਗੜ੍ਹ ਦੇ ਸੈਕਟਰ 17 ਥਾਣੇ ਦੀ ਪੁਲਿਸ ਨੇ ਬਾਥਰੂਮ 'ਚ ਰੱਖੇ ਕੈਮਰੇ ਬਰਾਮਦ ਕੀਤੇ ਅਤੇ ਇੱਕ ਨੌਜਵਾਨ ਤੇ ਔਰਤ ਨੂੰ ਕਾਬੂ ਕੀਤਾ ਹੈ। ਲੜਕੀ ਨੇ ਆਪਣੇ ਪ੍ਰੇਮੀ ਦੇ ਕਹਿਣ 'ਤੇ ਬਾਥਰੂਮ ਦਾ ਕੈਮਰਾ ਰੱਖਿਆ ਸੀ ਤਾਂ ਜੋ ਦੂਜੀਆਂ ਕੁੜੀਆਂ ਦੇ ਨਹਾਉਣ ਦੀਆਂ ਵੀਡੀਓ ਆਪਣੇ ਬੁਆਏਫ੍ਰੈਂਡ ਨੂੰ ਭੇਜ ਸਕੇ ਤੇ ਅਜੇ ਪੁਲਿਸ ਨੇ ਇਸ ਸਬੰਧੀ ਪੁਸ਼ਟੀ ਨਹੀਂ ਕੀਤੀ ਹੈ।
ADVERTISEMENT
ADVERTISEMENT
ADVERTISEMENT