ਉਹ ਤੇਰੀ ਜਿੱਦ ਨਾਲ ਦੇਖੀ ਅਸੀਂ ਕੀ ਕੰਡੇ ਕੱਢਾਂਗੇ ਕੰਡੇ ਕੱਢਾਂਗੇ ਤੂੰ ਕਰ ਲਾ ਜੋ ਵੀ ਕਰਨਾ ਨਹੀਂ ਵੰਝ ਬਰਾਬਰ ਗੱਢਾਂਗੇ, ਨੀਂ ਵੰਝ ਬਰਾਬਰ ਗੱਢਾਂਗੇ
https://fb.watch/oCVgkHB01D/?mibextid=Nif5oz
ਬੀਬੀਐਨ ਨੈੱਟਵਰਕ ਪੰਜਾਬ ਚੰਡੀਗੜ੍ਹ/ਬਰਨਾਲਾ ਬਿਊਰੋ, 30 ਨਵੰਬਰ
https://fb.watch/oBDacJRV40/?mibextid=Nif5oz
ਕਹਿੰਦੇ ਨੇ ਕਿ ਹੱਕ ਸੱਚ ਦੀ ਲੜਾਈ ਲੜਨ ਵਾਲੇ ਅਤੇ ਲੋਕ ਮਸਲੇ ਚੁੱਕਣ ਵਾਲੇ ਕਦੇ ਵੀ ਹਾਰਦੇ ਨਹੀਂ ਹੁੰਦੇ ਅਤੇ ਹਮੇਸ਼ਾ ਜਿੱਤ ਸੱਚਾਈ ਦੀ ਹੀ ਹੁੰਦੀ ਹੈ। ਇਸ ਤਰ੍ਹਾਂ ਦਾ ਹੀ ਮਾਮਲਾ ਬਰਨਾਲਾ ਦੇ ਵਿੱਚ ਇੱਕ ਮਿਸਾਲ ਬਣ ਕੇ ਉਭਰਿਆ ਜਦੋਂ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਆਪਣੀ ਧਾਰਾ ਚੇਂਜ ਕਰਨੀ ਪੈ ਗਈ ਸੀ। ਉੱਥੇ ਹੀ ਜਮਾਨਤ ਤੇ ਮਹੇਸ਼ ਕੁਮਾਰ ਲੋਟਾ ਰਿਹਾਅ ਤੋਂ ਬਾਅਦ ਵੱਡੇ ਕਾਫਲੇ ਦੇ ਨਾਲ ਆਪਣੇ ਘਰ ਪਹੁੰਚੇ। ਜ਼ਿਲ੍ਹਾ ਜੇਲ੍ਹ ਬਰਨਾਲਾ ਤੋਂ ਜਮਾਨਤ ਤੇ ਰਿਹਾਅ ਹੋਣ ਸਾਰ ਹੀ ਮਹੇਸ਼ ਕੁਮਾਰ ਲੋਟਾਂ ਨੇ ਬਿਗੁਲ ਬਜਾ ਦਿੱਤਾ ਅਤੇ ਵੱਡਾ ਐਲਾਨ ਕਰ ਦਿੱਤਾ ਕਿਹਾ ਕਿ ਹੱਕ ਸੱਚ ਦੀ ਲੜਾਈ ਕਦੇ ਵੀ ਬੰਦ ਨਹੀਂ ਕਰਾਂਗਾ ਅਤੇ ਲੋਕਾਂ ਦੇ ਲੋਕ ਮਸਲੇ ਹਮੇਸ਼ਾ ਚੁੱਕਦਾ ਰਹਾਂਗਾ। ਮਹੇਸ਼ ਕੁਮਾਰ ਲੋਟਾ ਦੀ ਗ੍ਰਿਫਤਾਰੀ ਦੇ ਨਾਲ ਹੀ 30 ਨਵੰਬਰ ਯਾਨੀ ਅੱਜ ਹਾਈ ਕੋਰਟ ਦੇ ਵਿੱਚ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਹੋਣ ਵਾਲੇ ਫੈਸਲੇ ਚਰਚਾ ਸ਼ੁਰੂ ਹੋ ਗਈ ਸੀ। ਜਿਸ ਤੋਂ ਬਾਅਦ ਜਮਾਨਤ ਤੇ ਰਿਹਾ ਹੋਣ ਤੋਂ ਬਾਅਦ ਮਹੇਸ਼ ਕੁਮਾਰ ਲੋਟਾ ਅੱਜ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਦੇ ਨਾਲ ਆਪਣੀ ਟੀਮ ਸਮੇਤ ਹਾਈਕੋਰਟ ਦੇ ਲਈ ਰਵਾਨਾ ਹੋ ਹਾਈਕੋਰਟ ਪਹੁੰਚ ਚੁੱਕੇ ਹਨ। ਜਿੱਥੇ ਅੱਜ ਦੁਪਹਿਰ 1 ਵਜੇ ਇਸ ਮਾਮਲੇ ਦੀ ਸੁਣਵਾਈ ਹੋਵੇਗੀ ਅਤੇ ਵੱਡਾ ਫੈਸਲਾ ਅੱਜ ਹਾਈਕੋਰਟ ਵੱਲੋਂ ਸੁਣਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਮਹੇਸ਼ ਕੁਮਾਰ ਲੋਟਾ ਦੀ ਗ੍ਰਿਫਤਾਰੀ 30 ਨਵੰਬਰ ਦੀ ਕਾਰਵਾਈ ਨੂੰ ਵਾਪਸ ਲੈਣ ਅਤੇ ਰੋਕਣ ਦੇ ਮਤਬ ਨਾਲ ਕੀਤੀ ਗਈ ਸੀ। ਪਰ ਕਹਿੰਦੇ ਹਨ ਕਿ ਹਮੇਸ਼ਾ ਜਿੱਤ ਸੱਚਾਈ ਦੀ ਹੀ ਹੁੰਦੀ ਹੈ।