ਸਾਡੀ ਰੱਬ ਨੇ ਡਿਊਟੀ ਲਾਈ ਆ ਧੋਣਾ ਚੋਂ ਕਿੱਲੇ ਕੱਢਣ ਦੀ
ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ/ਬਰਨਾਲਾ ਬਿਊਰੋ, 30 ਨਵੰਬਰ
ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ 30 ਨਵੰਬਰ ਨੂੰ ਦੂਜੀ ਤਾਰੀਖ ਰੱਖੀ ਗਈ ਸੀ। ਜਿਸ ਤੋਂ ਬਾਅਦ ਅੱਜ 30 ਨਵੰਬਰ ਨੂੰ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਸੁਣਵਾਈ ਹੋਣੀ ਸੀ। ਦੁਪਹਿਰ ਬਾਅਦ ਸ਼ੁਰੂ ਹੋਈ ਹਾਈ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਕਰਦੀਆਂ ਹਾਈ ਕੋਰਟ ਦੇ ਜਸਟਿਸ ਵੱਲੋਂ 20 ਮਾਰਚ ਤੱਕ ਪ੍ਰਧਾਨਗੀ ਤੇ ਕਾਬਜ ਹੋਣ ਨੂੰ ਲੈ ਕੇ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ ਸਰਕਾਰੀ ਪੱਖ ਤੋਂ ਸੱਤ ਵਕੀਲ ਪੇਸ਼ ਹੋਏ, ਜਿਨ੍ਹਾਂ ਦੇ ਵੱਲੋਂ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਸਟੇਅ ਕੈਂਸਲ ਕਰਨ ਨੂੰ ਲੈ ਕੇ ਜਸਟਿਸ ਅੱਗੇ ਗੁਹਾਰ ਲਗਾਈ ਗਈ। ਅਤੇ ਸਟੇਅ ਕੈਂਸਲ ਕਰਨ ਦੀ ਅਪੀਲ ਕੀਤੀ ਗਈ। ਪਰ ਹਾਈਕੋਰਟ ਦੇ ਜਸਟਿਸ ਵੱਲੋਂ ਇੱਕ ਨਾ ਸੁਣੀ ਅਤੇ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਅਤੇ ਕਾਂਗਰਸ ਦੇ ਸਾਥੀਆਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਕਰਦਿਆਂ ਉਹਨਾਂ ਦੇ ਵੱਲੋਂ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਜੋ ਅਗਲੀ ਤਾਰੀਖ ਹੈ। ਉਹ 20 ਮਾਰਚ ਦੇ ਦਿੱਤੀ ਗਈ ਹੈ ਅਤੇ ਹੁਣ 20 ਮਾਰਚ ਤੱਕ ਕੋਈ ਵੀ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ਤੇ ਕਾਬਜ਼ ਨਹੀਂ ਹੋ ਸਕਦਾ ਅਤੇ 20 ਮਾਰਚ ਦੀ ਤੀਸਰੀ ਤਾਰੀਕ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। 20 ਮਾਰਚ ਨੂੰ ਅਗਲੀ ਤਾਰੀਖ ਤੋਂ ਬਾਅਦ ਕਾਂਗਰਸੀ ਪੂਰਾ ਜਸ਼ਨ ਮਨਾ ਰਹੇ ਹਨ ਅਤੇ ਇੱਕ ਗਾਣੇ ਦੀ ਗੂੰਜ ਜਰੂਰ ਸੁਣਾਈ ਦੇ ਰਹੀ ਹੈ ਸਾਡੀ ਰੱਬ ਨੇ ਡਿਊਟੀ ਲਾਈ ਹੈ ਧੋਣਾ ਵਿੱਚੋਂ ਕਿੱਲੇ ਕੱਢਣ ਦੀ ।