https://fb.watch/oEtVSvTfuY/?mibextid=Nif5oz
ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ,30 ਨਵੰਬਰ
https://fb.watch/oEtXJC4U8Q/?mibextid=Nif5oz
ਬੱਸ ਸਟੈਂਡ ਤੋਂ ਕੁਝ ਫੁੱਟ ਦੂਰੀ ਤੇ ਬੱਸ ਨੂੰ ਅੱਗ ਲੱਗ ਗਈ। ਬੱਸ ਦੇ ਵਿੱਚ ਉਸ ਸਮੇਂ ਭਜਦੋੜ ਮੱਚ ਗਈ, ਜਦ ਬੱਸ ਦੇ ਵਿੱਚੋਂ ਧੂਆਂ ਨਿਕਲਣ ਲੱਗ ਪਿਆ। ਦੱਸ ਦੇਈਏ ਕਿ ਬੱਸ ਬੱਸ ਸਟੈਂਡ ਪਹੁੰਚਣ ਹੀ ਵਾਲੀ ਸੀ ਕਿ ਬੱਸ ਨੂੰ ਅੱਗ ਲੱਗ ਗਈ। ਇਹ ਬੱਸ ਬਠਿੰਡਾ ਰੂਟ ਤੋਂ ਬਰਨਾਲਾ ਬੱਸ ਸਟੈਂਡ ਪਹੁੰਚ ਰਹੀ ਸੀ ਤਾਂ ਜਦ ਵਿਰਕ ਟਰਾਂਸਪੋਰਟ ਦੇ ਪੁਰਾਣੇ ਦਫਤਰ ਅਤੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਦੇ ਵਿਚਕਾਰ ਪਹੁੰਚੀ ਤਾਂ ਬੱਸ ਵਿੱਚੋਂ ਅਚਾਨਕ ਧੂਆਂ ਨਿਕਲਣ ਲੱਗ ਪਿਆ। ਜਿਸ ਤੋਂ ਬਾਅਦ ਬੱਸ ਦੇ ਵਿੱਚ ਮੌਜੂਦ ਸਵਾਰੀਆਂ ਨੇ ਟਾਕੀਆਂ ਵਿੱਚੋਂ ਛਾਲਾਂ ਮਾਰ ਅਤੇ ਇੱਕ ਦੂਜੇ ਨਾਲ ਧੱਕਾ ਮੁੱਕੀ ਕਰ ਬੱਸ ਚੋਂ ਨਿਕਲ ਕੇ ਆਪਣੀ ਜਾਨ ਬਚਾਈ ਦੇਖਦੇ ਹੀ ਦੇਖਦੇ ਬੱਸ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਬੱਸ ਪੂਰੀ ਤਰ੍ਹਾਂ ਦੇ ਨਾਲ ਅੱਗ ਦੇ ਹਵਾਲੇ ਹੋ ਗਈ। ਬੱਸ ਦੇ ਵਿੱਚ ਅੱਗ ਦੀ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਬਰਨਾਲਾ ਮੌਕੇ ਤੇ ਪਹੁੰਚੀ ਅਤੇ ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਟਰੈਫਿਕ ਅਤੇ ਲੋਕਾਂ ਦੀ ਭੀੜ ਨੂੰ ਕਾਬੂ ਕੀਤਾ। ਉੱਥੇ ਹੀ ਇਸ ਬੱਸ ਦੇ ਵਿੱਚ ਮਾਮੂਲੀ ਭਜਦੋੜ ਅਤੇ ਛਾਲਾਂ ਦੇ ਦੌਰਾਨ ਜਖਮੀ ਹੋਏ ਲੋਕਾਂ ਅਤੇ ਮੁਸਾਫਰਾਂ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਵਿੱਚ ਮੁਢਲੇ ਇਲਾਜ ਦੇ ਲਈ ਲਜਾਇਆ ਗਿਆ। ਇਸ ਬੱਸ ਦੇ ਵਿੱਚ ਵੱਡਾ ਹਾਦਸਾ ਹੋਣ ਤੋਂ ਬਚਾਵ ਹੋ ਗਿਆ। ਬੱਸ ਵਿੱਚ ਅੱਗ ਤਕਨੀਕੀ ਕਾਰਨ ਅਤੇ ਸਪਾਰਕਿੰਗ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ ਬੱਸ ਚ’ ਲੱਗੀ ਅੱਗ ਦਾ ਪੂਰਾ ਕਾਰਨ ਅਤੇ ਪੂਰੀ ਘਟਨਾ ਸਾਹਮਣੇ ਨਹੀਂ ਆਈ ਹੈ। ਇਸ ਮਾਮਲੇ ਵਿੱਚ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਟਰਾਂਸਪੋਰਟ ਵਿਭਾਗ ਜਾਂਚ ਤੋਂ ਬਾਅਦ ਹੀ ਕੁਝ ਆਖਿਆ ਜਾ ਸਕਦਾ ਹੈ ।
ਬਠਿੰਡਾ ਤੋਂ ਬਰਨਾਲਾ ਆ ਰਹੀ ਪ੍ਰਾਈਵੇਟ ਬੱਸ ਨੂੰ ਲੱਗੀ ਭਿਆਨਕ ਅੱਗ ਬਸ ਸੜ੍ ਕੇ ਸਵਾਹ, ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਫਾਇਰ ਬ੍ਰਿਗੇਡ ਟੀਮ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਗਿਆ ਕਾਬੂ
ਬਠਿੰਡਾ ਤੋਂ ਬਰਨਾਲਾ ਆ ਰਹੀ ਸਵਾਰੀਆਂ ਨਾਲ ਭਰੀ ਹੋਈ ਐਮ ਐਚ ਟੀ ਪ੍ਰਾਈਵੇਟ ਬੱਸ ਜਦੋਂ ਬਰਨਾਲਾ ਬਸ ਸਟੈਂਡ ਨਜਦੀਕ ਬੀਬੀ ਪ੍ਰਧਾਨ ਕੌਰ ਗੁਰਦੁਆਰੇ ਕੋਲ ਪਹੁੰਚੀ ਤਾਂ ਅਚਾਨਕ ਉਸ ਨੂੰ ਅੱਗ ਲੱਗ ਗਈ ਡਰਾਈਵਰ ਅਤੇ ਕੰਡਕਟਰ ਵੱਲੋਂ ਸਵਾਰੀਆਂ ਨੂੰ ਸੁਰੱਖਿਤ ਬਾਹਰ ਕੱਢ ਕੇ ਆਪਣੀ ਅਤੇ ਸਵਾਰੀਆਂ ਦੀ ਜਾਨ ਬਚਾਈ ਉਸ ਤੋਂ ਬਾਅਦ ਅੱਗ ਬਹੁਤ ਤੇਜ਼ ਹੋ ਗਈ ਆਸ ਪਾਸ ਕਾਫੀ ਭੀੜ ਇਕੱਠੀ ਹੋ ਗਈ ਅਤੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਫੋਨ ਕੀਤਾ ਗਿਆ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਅਤੇ ਪੁਲਿਸ ਵੱਲੋਂ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਮੌਕੇ ਤੇ ਪਹੁੰਚੇ ਫਾਇਰ ਅਫਸਰ ਜਸਪ੍ਰੀਤ ਸਿੰਘ ਬਾਠ ਅਤੇ ਥਾਣਾ ਸਿਟੀ ਐਸਐਚਓ ਸਰਦਾਰ ਬਲਜੀਤ ਸਿੰਘ ਬੱਸ ਸਟੈਂਡ ਚੌਕੀ ਇੰਚਾਰਜ ਸਰਦਾਰ ਚਰਨਜੀਤ ਸਿੰਘ ਨੇ ਕਿਹਾ ਕਿ ਅੱਗ ਬਹੁਤ ਭਿਆਨਕ ਸੀ ਜਿਸ ਵਿੱਚ ਬਸ ਸੜਕੇ ਬਿਲਕੁਲ ਸੁਆਹ ਹੋ ਚੁੱਕੀ ਹੈ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਹੈ ਅੱਗ ਲੱਗਣ ਦੀ ਕਾਰਨਾਂ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਉਸਦੀ ਜਾਂਚ ਜਾਰੀ ਹੈ
।