ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ,4 ਦਸੰਬਰ
ਲੁਹਾਰਾ ਪੁਲ਼ 'ਤੇ ਵਾਪਰੇ ਜ਼ਬਰਦਸਤ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈl ਰਾਤ ਮਨਪ੍ਰੀਤ ਸਿੰਘ ਆਪਣੇ ਭਰਾ ਗੁਰਪ੍ਰੀਤ ਸਿੰਘ ਨਾਲ ਮੋਟਰਸਾਈਕਲ 'ਤੇ ਕਿਸੇ ਕੰਮ ਲਈ ਫਿਰੋਜ਼ਪੁਰ ਰੋਡ ਵਲ ਜਾ ਰਿਹਾ ਸੀ l ਦੋਵੇਂ ਜਿਵੇਂ ਹੀ ਲੁਹਾਰਾ ਪੁੱਲ ਦੇ ਲਾਗੇ ਪਹੁੰਚੇ ਤਾਂ ਰੌਸ਼ਨੀ ਘੱਟ ਹੋਣ ਕਾਰਨ ਉਨ੍ਹਾਂ ਨੂੰ ਅੱਗੋਂ ਆਉਂਦਾ ਮੋਟਰਸਾਈਕਲ ਨਜ਼ਰ ਨਹੀਂ ਆਇਆ। ਮੋਟਰਸਾਈਕਲ ਸਵਾਰ ਅਰੁਣ ਕੁਮਾਰ ਦੀ ਤੇਜ਼ ਰਫਤਾਰ ਬਾਈਕ ਉਨ੍ਹਾਂ ਦੇ ਮੋਟਰਸਾਈਕਲ 'ਚ ਆ ਵੱਜੀ l ਹਾਦਸਾ ਇਸ ਕਦਰ ਭਿਆਨਕ ਸੀ ਕਿ ਇਕ ਨੌਜਵਾਨ ਦੀ ਥਾਂ 'ਤੇ ਹੀ ਮੌਤ ਹੋ ਗਈ ਤੇ ਫੱਟੜ ਹੋਏ ਦੋਵਾਂ ਲੜਕਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਦੂਸਰੇ ਲੜਕੇ ਨੂੰ ਵੀ ਮ੍ਰਿਤਕ ਐਲਾਨ ਦਿੱਤਾ। ਮਨਪ੍ਰੀਤ ਸਿੰਘ ਅਤੇ ਅਰੁਣ ਕੁਮਾਰ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਸਪਤਾਲ ਵਿੱਚ ਦਾਖਲ ਗੁਰਪ੍ਰੀਤ ਸਿੰਘ ਦੀ ਹਾਲਤ ਵੀ ਖਰਾਬ ਦੱਸੀ ਜਾ ਰਹੀ l