ਬੀਬੀਐਨ ਨੈਟਵਰਕ ਪੰਜਾਬ ਬਠਿੰਡਾ ਬਿਊਰੋ,4 ਦਸੰਬਰ
ਐਤਬਾਰ ਸ਼ਾਮ ਬਠਿੰਡਾ ਦੇ ਗ੍ਰੋਥ ਸੈਂਟਰ 'ਚ ਟਰੱਕ ਡਰਾਈਵਰ ਤੋਂ 25 ਹਜ਼ਾਰ ਰੁਪਏ ਲੁੱਟਣ ਵਾਲੇ ਲੁਟੇਰੇ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਐਤਵਾਰ ਨੂੰ ਇਕ ਟਰੱਕ ਡਰਾਈਵਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਉਸ ਕੋਲੋਂ 25000 ਦੀ ਲੁੱਟ ਕੀਤੀ ਗਈ ਸੀ। ਇਸ ਦੌਰਾਨ ਹੀ ਸੀਆਈਏ ਸਟਾਫ ਇਕ ਦੀਆਂ ਟੀਮਾਂ ਲੁਟੇਰੇ ਦੇ ਮਗਰ ਲੱਗੀਆਂ ਹੋਈਆਂ ਸਨ। ਇਸ ਦੌਰਾਨ ਪੁਲਿਸ ਨੇ ਲੁਟੇਰੇ ਨੂੰ ਗ੍ਰੋਥ ਸੈਂਟਰ 'ਚ ਘੇਰ ਲਿਆ ਜਿੱਥੇ ਉਸਨੇ ਪੁਲਿਸ ਉੱਪਰ ਫਾਇਰਿੰਗ ਕੀਤੀ ਪਰ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਲੁਟੇਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ADVERTISEMENT
ADVERTISEMENT
ADVERTISEMENT