ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ,4 ਦਸੰਬਰ
ਕੰਮ ਦੇ ਸਿਲਸਿਲੇ ਵਿੱਚ ਦਿੱਲੀ ਤੋਂ ਲੁਧਿਆਣਾ ਆਈ ਇੱਕ ਔਰਤ ਨਾਲ ਹੋਟਲ ਦੇ ਕਮਰੇ ਵਿੱਚ ਛੇੜਛਾੜ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ।ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਔਰਤ ਨੇ ਦੱਸਿਆ ਕਿ ਉਹ ਰਾਤ ਸਰਕਟ ਹਾਊਸ ਦੀ ਅਗਲੀ ਗਲੀ ਵਿਚ ਪੈਂਦੇ ਹੋਟਲ ਆਨ ਵਿੱਚ ਠਹਿਰੀ ਹੋਈ ਸੀ l ਸਵੇਰੇ 10 ਵਜੇ ਦੇ ਕਰੀਬ ਉਹ ਚਾਹ ਪੀਂਦੀ ਹੋਈ ਕਮਰੇ ਦੇ ਬਾਹਰ ਟਹਿਲ ਰਹੀ ਸੀ l ਇਸੇ ਦੌਰਾਨ ਨਾਲ ਵਾਲੇ ਕਮਰੇ ਵਿੱਚ ਰਹਿ ਰਿਹਾ ਬਲਜਿੰਦਰ ਸਿੰਘ ਆਇਆ ਜਿਸਨੇ ਔਰਤ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁਝ ਸਮੇਂ ਬਾਅਦ ਮੁਲਜਮ ਉਸਨੂੰ ਜਬਰਦਸਤੀ ਖਿੱਚ ਕੇ ਆਪਣੇ ਕਮਰੇ ਵਿੱਚ ਲੈ ਗਿਆ ਹੈ l ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜਮ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਧਮਕੀਆਂ ਵੀ ਦਿੱਤੀਆਂ ਹਨ l ਮਹਿਲਾ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਥਾਣਾ ਪੀਏਯੂ ਦੀ ਪੁਲਿਸ ਨੂੰ ਦਿੱਤੀ ਹੈl ਸੂਚਨਾ ਤੋਂ ਬਾਅਦ ਕਾਰਵਾਈ ਕਰਦਿਆਂ ਥਾਣਾ ਪੀਏਯੂ ਦੀ ਪੁਲਿਸ ਨੇ ਬਲਜਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।