ਬੀਬੀਐਨ ਨੈਟਵਰਕ ਪੰਜਾਬ ਬਠਿੰਡਾ ਬਿਊਰੋ,4 ਦਸੰਬਰ
ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਵਿਖੇ ਇਕ ਪੁਲਿਸ ਮੁਲਾਜ਼ਮ ਤੇ ਉਸ ਦੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਭਰਾ ਸੰਦੀਪ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਤੁੰਗਵਾਲੀ ਮੌਜੂਦਾ ਆਦਰਸ਼ ਨਗਰ ਬਠਿੰਡਾ ਨੇ ਥਾਣਾ ਨਥਾਣਾ ਵਿਖੇ ਬਿਆਨ ਦਿੱਤਾ ਹੈ ਕਿ ਕਰੀਬ 4 ਸਾਲ ਪਹਿਲਾਂ ਉਨ੍ਹਾਂ ਦੇ ਵੱਡੇ ਭਰਾ ਹੈੱਡ ਕਾਂਸਟੇਬਲ ਜਗਮੀਤ ਸਿੰਘ ਵਾਸੀ ਤੁੰਗਵਾਲੀ, ਮੌਜੂਦਾ ਆਦਰਸ਼ ਨਗਰ ਬਠਿੰਡਾ ਨੇ ਬੇਅੰਤ ਕੌਰ ਉਰਫ ਮੰਨੀ ਪੁੱਤਰੀ ਗੁਰਜੰਟ ਸਿੰਘ ਵਾਸੀ ਦਸਮੇਸ਼ ਨਗਰ ਨਾਲ ਕੋਰਟ ਮੈਰਿਜ ਕਰਵਾਈ ਸੀ। ਪਰ ਬੇਅੰਤ ਕੌਰ ਆਪਣੇ ਪਿਤਾ ਦੇ ਘਰ ਪਿੰਡ ਰਹਿ ਰਹੀ ਸੀ। ਪੀੜਤ ਅਨੁਸਾਰ ਲੰਘੀ ਸ਼ਾਮ ਉਹ ਆਪਣੇ ਭਰਾ ਤੇ ਪਿਤਾ ਕੇਵਲ ਸਿੰਘ ਨਾਲ ਸਾਡੇ ਪੁਰਾਣੇ ਘਰ ਪਿੰਡ ਤੁੰਗਵਾਲੀ ਵਿਖੇ ਆਇਆ, ਜਿੱਥੇ ਮੈਂ ਤੇ ਮੇਰੇ ਪਿਤਾ ਘਰ ਦੀ ਸਫ਼ਾਈ ਕਰਨ ਲੱਗੇ ਤਾਂ ਦੇਰ ਸ਼ਾਮ ਜਗਮੀਤ ਸਿੰਘ ਆਪਣੀ ਕਾਰ 'ਚ ਬੇਅੰਤ ਕੌਰ ਨੂੰ ਮਿਲਣ ਚਲਾ ਗਿਆ ਜਿੱਥੇ ਬਲਕਰਨ ਸਿੰਘ, ਕਿਰਪਾਲ ਸਿੰਘ ਤੇ ਹੰਸਾ ਸਿੰਘ ਵਾਸੀ ਤੁੰਗਵਾਲੀ ਨੇ ਤੇਜ਼ਧਾਰ ਹਥਿਆਰਾਂ ਨਾਲ ਉਸਦੇ ਭਰਾ 'ਤੇ ਹਮਲਾ ਕਰ ਦਿੱਤਾ। ਬੇਅੰਤ ਕੌਰ ਆਪਣੇ ਪਤੀ ਨੂੰ ਬਚਾਉਣ ਲਈ ਉਸ ਉਪਰ ਡਿੱਗ ਪਈ ਤਾਂ ਉਸ ਦਾ ਵੀ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਥਾਣਾ ਨਥਾਣਾ ਵਿਖੇ ਕਤਲ ਦਾ ਮੁਕਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ।